Essay on Library in Punjabi- ਲਾਇਬ੍ਰੇਰੀ ਤੇ ਲੇਖ

In this article, we are providing information about Library in Punjabi. Short Essay on Library in Punjabi Language. ਲਾਇਬ੍ਰੇਰੀ ਤੇ ਲੇਖ, Library Paragraph, Speech in Punjabi.

Essay on Library in Punjabi- ਲਾਇਬ੍ਰੇਰੀ ਤੇ ਲੇਖ

‘ਲਾਇਬ੍ਰੇਰੀ’ ਤੋਂ ਭਾਵ ਉਹ ਥਾਂ ਹੁੰਦੀ ਹੈ ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਪੁਸਤਕਾਂ, ਰਸਾਲੇ, ਅਖ਼ਬਾਰ ਆਦਿ ਪ੍ਰਾਪਤ ਹੁੰਦੇ ਹਨ। ਲਾਇਬ੍ਰੇਰੀ ਨੂੰ “ਗਿਆਨ ਦਾ ਮੰਦਰ’ ਵੀ ਕਿਹਾ ਗਿਆ ਹੈ। ਜਿੱਥੇ ਹਰ ਪੁਸਤਕ ਮੂਰਤੀ ਤੇ ਪਾਠਕ ਪੁਜਾਰੀ ਹੁੰਦਾ ਹੈ। ਕਿਸੇ ਵੀ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿੱਚ ਉਸ ਦੀ ਲਾਇਬ੍ਰੇਰੀ ਦਾ ਆਪਣਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅਸਲ ਵਿੱਚ ਪੁਸਤਕਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ। ਇਹ ਮਨੁੱਖ ਦਾ ਸੱਚਾ ਸਾਥੀ ਵੀ ਹੁੰਦੀਆਂ ਹਨ। ਲਾਇਬ੍ਰੇਰੀ ਵਿੱਚ ਹਰ ਵਿਸ਼ੇ ਨਾਲ ਸੰਬੰਧਤ ਪੁਸਤਕਾਂ ਸ਼ਾਮਲ ਹੁੰਦੀਆਂ ਹਨ। ਚੰਗੀ ਲਾਇਬ੍ਰੇਰੀ ਵਿੱਚ ਹਰ ਉਮਰ ਤੇ ਹਰ ਲੋੜ ਦੇ ਪਾਠਕ ਨੂੰ ਕੇਂਦਰ ਵਿੱਚ ਰੱਖਦਿਆਂ ਪੁਸਤਕਾਂ ਰੱਖੀਆਂ ਜਾਂਦੀਆਂ ਹਨ। ਸਾਹਿਤ ਦੇ ਪਾਠਕਾਂ ਲਈ ਹਰ ਸਾਹਿਤ ਰੂਪਾਂ ਦੀਆਂ ਪੁਸਤਕਾਂ ਹੁੰਦੀਆਂ ਹਨ। ਖੋਜ ਨਾਲ ਸੰਬੰਧਤ ਵਿਦਿਆਰਥੀ ਆਪਣੀ ਲੋੜ ਦੀਆਂ ਪੁਸਤਕਾਂ ਪ੍ਰਾਪਤ ਕਰਦੇ ਹਨ। ਹਰ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਨ ਦਾ ਪ੍ਰਬੰਧ ਵੀ ਹੁੰਦਾ ਹੈ ਅਤੇ ਪਾਠਕ ਲਾਇਬ੍ਰੇਰੀ ਦੇ ਮੈਂਬਰ ਬਣਨ ਮਗਰੋਂ ਪੁਸਤਕਾਂ ਆਪਣੇ ਨਾਂ ‘ਤੇ ਕਢਵਾ ਕੇ ਘਰ ਲਿਜਾ ਕੇ ਪੜ੍ਹ ਸਕਦੇ ਹਨ। ਲਾਇਬੇਰੀਆਂ ਵਿੱਚ ਹੀ ਸਾਡਾ ਸਾਰਾ ਇਤਿਹਾਸ ਪਿਆ ਹੁੰਦਾ ਹੈ। ਸਾਹਿਤਕਾਰਾਂ, ਸਾਇੰਸਦਾਨਾਂ, ਦਾਰਸ਼ਨਿਕਾਂ ਆਦਿ ਦੀਆ ਰੂਹਾ ਪੁਸਤਕਾਂ ਵਿੱਚ ਧੜਕਦੀਆਂ ਹਨ। ਹਰ ਮਨੁੱਖ ਲਾਇਬ੍ਰੇਰੀ ਦੀ ਵਰਤੋਂ ਕਰ ਕੇ ਆਪਣੀ ਜ਼ਿੰਦਗੀ ਵਿੱਚ ਉਚੇਰੀਆਂ ਮੰਜ਼ਲਾਂ ਨੂੰ ਸਰ ਕਰ ਸਕਦਾ ਹੈ। ਲਾਇਬ੍ਰੇਰੀ ਦੀ ਉਚਿਤ ਵਰਤੋਂ ਲਈ ਵਿਦਿਆਰਥੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਪਾਠਕਾਂ ਨੂੰ ਲਾਇਬੇਰੀ ਦੀਆਂ ਪੁਸਤਕਾਂ ਦੀ ਸਾਂਭ ਸੰਭਾਲ ਦਾ ਖ਼ਾਸ ਧਿਆਨ ਰੱਖਣ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣ ਚਾਹੀਦੀ ਹੈ। ਪੁਸਤਕਾਂ ਦੇ ਮਹੱਤਵ ਦੀ ਸਮਝ ਲਾਇਬ੍ਰੇਰੀ ਦੇ ਮਹੱਤਵ ਪ੍ਰਤੀ ਸੁਚੇਤ ਕਰਦੀ ਹੈ।

Punjabi Essay list

ध्यान दें – प्रिय दर्शकों Essay on Library  in Punjabi आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

Gyan IQ .com

Punjabi essay on “my school library”, “ਮੇਰੀ ਸਕੂਲ ਦੀ ਲਾਇਬ੍ਰੇਰੀ” punjabi essay, paragraph, speech for class 7, 8, 9, 10, ਮੇਰੀ ਸਕੂਲ ਦੀ ਲਾਇਬ੍ਰੇਰੀ, my school library.

ਲਾਇਬ੍ਰੇਰੀ ਸਿੱਖਿਆ ਦੇ ਖੇਤਰ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਹੈ। ਅਸੀਂ ਲਾਇਬ੍ਰੇਰੀ ਤੋਂ ਬਿਨਾਂ ਸਕੂਲ ਦੀ ਕਲਪਨਾ ਵੀ ਨਹੀਂ ਕਰ ਸਕਦੇ। ‘ ਇਹ ਸਕੂਲਾਂ ਅਤੇ ਕਾਲਜਾਂ ਵਿਚ ਆਪਣਾ ਮਹੱਤਵਪੂਰਣ ਸਥਾਨ ਰੱਖਦਾ ਹੈ।

ਇਹ ਸਿੱਖਿਆ ਅਤੇ ਜਾਣਕਾਰੀ ਦਾ ਮਹੱਤਵਪੂਰਨ ਮਾਧਿਅਮ ਹੈ। ਇਹ ਵਿਦਿਆਰਥੀਆਂ ਵਿਚ ਸਵੈ-ਅਧਿਐਨ ਦੀ ਆਦਤ ਪਾਉਂਦਾ ਹੈ। ਸਾਰੇ ਚੰਗੇ ਸਕੂਲਾਂ ਵਿਚ ਚੰਗੀਆਂ ਲਾਇਬ੍ਰੇਰੀਆਂ ਹਨ।

ਮੇਰੀ ਸਕੂਲ ਦੀ ਲਾਇਬ੍ਰੇਰੀ ਵਿੱਚ ਵੱਡੇ ਅਤੇ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦਾ ਸੰਗ੍ਰਹਿ ਵੀ ਹੈ। ਇਸ ਵਿਚ ਇਕ ਵੱਡਾ ਹਾਲ ਅਤੇ ਤਿੰਨ ਵੱਡੇ ਕਮਰੇ ਹਨ। ਇਸ ਵਿਚ ਹਵਾ ਅਤੇ ਰੋਸ਼ਨੀ ਲਈ ਵੱਡੇ ਵਿੰਡੋਜ਼ ਹਨ। ਇਸ ਵਿਚ ਵੱਡੀਆਂ ਟੇਬਲ ਅਤੇ ਆਰਾਮਦਾਇਕ ਕੁਰਸੀਆਂ ਹਨ। ਹਾਲ ਵਿਚ ਲਾਈਟਿੰਗ ਵੀ ਚੰਗੀ ਹੈ।

ਕੋਈ ਵੀ ਉਥੇ ਆਰਾਮ ਨਾਲ ਬੈਠ ਸਕਦਾ ਹੈ ਅਤੇ ਕਿਤਾਬਾਂ, ਰਸਾਲਿਆਂ ਅਤੇ ਅਖਬਾਰਾਂ ਨੂੰ ਪੜ੍ਹ ਸਕਦਾ ਹੈ। ਇੱਥੇ ਕਿਸੇ ਨੂੰ ਵੀ ਉੱਚੀ ਬੋਲਣ ਅਤੇ ਗੜਬੜੀ ਪੈਦਾ ਕਰਨ ਦੀ ਆਗਿਆ ਨਹੀਂ ਹੈ।

ਇੱਥੇ ‘ਵਿਸ਼ਵ ਗਿਆਨ ਕੋਸ਼’ ਅਤੇ ‘ਕੋਸ਼’ ਆਦਿ ਵੱਖ-ਵੱਖ ਵਿਸ਼ਿਆਂ ‘ਤੇ ਹਜ਼ਾਰਾਂ ਕਿਤਾਬਾਂ ਹਨ। ਇੱਥੇ ਵੱਡੀਆਂ ਅਲਮਾਰੀਆਂ ਹਨ ਜਿਨਾਂ ਤੇ ਸ਼ੀਸ਼ੇ ਦੇ ਦਰਵਾਜ਼ੇ ਹਨ ਅਤੇ ਕਿਤਾਬਾਂ ਨੂੰ ਵਰਣਮਾਲਾ ਅਨੁਸਾਰ ਪ੍ਰਬੰਧ ਕੀਤਾ ਗਿਆ ਹੈ। ਇਸ ਲਈ, ਕਿਤਾਬ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ।

ਇਥੇ ਇਕ ਲਾਇਬ੍ਰੇਰੀਅਨ ਹੈ ਅਤੇ ਉਸਦੇ ਦੋ ਸਹਾਇਕ ਅਤੇ ਦੋ ਸਹਾਇਕ ਲਾਇਬ੍ਰੇਰੀਅਨ। ਉਹ ਧਿਆਨ ਨਾਲ ਕਿਤਾਬਾਂ ਅਤੇ ਰਸਾਲਿਆਂ ਨੂੰ ਰੱਖਦੇ ਹਨ। ਉਹ ਕਿਤਾਬਾਂ ਲੱਭਣ ਵਿਚ ਸਹਾਇਤਾ ਵੀ ਦਿੰਦਾ ਹੈ। ਲਾਇਬ੍ਰੇਰੀ ਵਿੱਚ ਹਰ ਕਲਾਸ ਲਈ ਹਫ਼ਤੇ ਵਿੱਚ ਇੱਕ ਘੰਟਾ ਹੁੰਦਾ ਹੈ। ਅਸੀਂ ਇੱਕ ਹਫ਼ਤੇ ਲਈ ਕਿਤਾਬ ਲੈ ਸਕਦੇ ਹਾਂ। ਲੇਟ ਬੁੱਕ ਅਤੇ ਗੰਦਾ ਦੇਣ ਦੇ ਕਾਰਨ, ਤੁਹਾਨੂੰ ਸਜ਼ਾ ਵਜੋਂ ਪੈਸੇ ਵੀ ਦੇਣੇ ਪੈਣਗੇ। ਕਿਤਾਬ ਪੜ੍ਹਨ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਲਾਇਬ੍ਰੇਰੀ ਦੇ ਵਧੇਰੇ ਉਪਭੋਗਤਾਵਾਂ ਨੂੰ ਕੁਝ ਇਨਾਮ ਵੀ ਦਿੱਤੇ ਜਾਂਦੇ ਹਨ।

ਇਮਤਿਹਾਨਾਂ ਦੌਰਾਨ ਕੋਈ ਲੰਬੇ ਸਮੇਂ ਲਈ ਲਾਇਬ੍ਰੇਰੀ ਵਿਚ ਅਧਿਐਨ ਕਰ ਸਕਦਾ ਹੈ। ਇਹ ਐਤਵਾਰ ਅਤੇ ਹੋਰ ਛੁੱਟੀਆਂ ਤੇ ਵੀ ਖੁੱਲਾ ਹੁੰਦਾ ਹੈ।

ਸਾਡੀਆਂ ਸਵੈ-ਅਧਿਐਨ ਦੀਆਂ ਆਦਤਾਂ ਸਿਰਫ ਲਾਇਬ੍ਰੇਰੀ ਦੁਆਰਾ ਹਨ। ਇਸ ਤਰੀਕੇ ਨਾਲ, ਵਿਦਿਆਰਥੀ ਅਧਿਆਪਕ ‘ਤੇ ਭਰੋਸਾ ਕੀਤੇ ਬਗੈਰ ਅਧਿਐਨ ਕਰ ਸਕਦਾ ਹੈ। ਇਸ ਕਿਸਮ ਦੀ ਸਿਖਲਾਈ ਉੱਚ ਸਿੱਖਿਆ ਲਈ ਲਾਭਦਾਇਕ ਹੈ। ਇਹ ਸਾਨੂੰ ਉਹ ਵਿਸ਼ੇ ਵੀ ਸਿਖਾਉਂਦਾ ਹੈ ਜੋ ਸਾਡੇ ਅਧਿਐਨ ਦੇ ਕ੍ਰਮ ਵਿੱਚ ਨਹੀਂ ਹਨ। ਇਸ ਤਰ੍ਹਾਂ ਸਾਡੇ ਯਾਦ ਕਰਨ ਦੇ ਪੈਮਾਨੇ ਦਾ ਵਿਸਤਾਰ ਹੁੰਦਾ ਹੈ। ਮੇਰੀ ਸਕੂਲ ਦੀ ਲਾਇਬ੍ਰੇਰੀ ਗਿਆਨ, ਜਾਣਕਾਰੀ, ਪ੍ਰੇਰਣਾ ਅਤੇ ਸਿਹਤਮੰਦ ਮਨੋਰੰਜਨ ਦਾ ਝਰਨਾ ਹੈ।

Related posts:

Related posts.

Punjabi-Essay

Your email address will not be published. Required fields are marked *

Email Address: *

Save my name, email, and website in this browser for the next time I comment.

This site uses Akismet to reduce spam. Learn how your comment data is processed .

Punjabi Essay on “Library de Labh”, “ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ”, for Class 10, Class 12 ,B.A Students and Competitive Examinations.

ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ

Library de Labh

ਜਾਣ-ਪਛਾਣ- ਲਾਇਬ੍ਰੇਰੀਆਂ ਨੂੰ ਵਰਤਮਾਨ ਸਮੇਂ ਵਿਚ ‘ਗਿਆਨ ਦਾ ਘਰ’ ਆਖਿਆ ਜਾਂਦਾ ਹੈ । ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਵਾਂਗ ਸਾਨੂੰ ਇੱਥੋਂ ਜਾਣਕਾਰੀ, ਗਿਆਨ ਤੇ ਮਨੋਰੰਜਨ ਦੀ ਪੜ੍ਹਨ-ਸਾਮਗਰੀ ਪ੍ਰਾਪਤ ਹੁੰਦੀ ਹੈ ਤੇ ਇਹ ਇਕ ਸਰਬ-ਪੱਖੀ ਅਧਿਆਪਕ ਦਾ ਮੰਤਵ ਪੂਰਾ ਕਰਦੀਆਂ ਹਨ ।

ਪੁਸਤਕਾਂ ਦੇ ਮੰਦਰ- ਲਾਇਬੇਰੀਆਂ ਵਿਚ ਕਿਤਾਬਾਂ, ਅਖ਼ਬਾਰਾਂ ਤੇ ਰਸਾਲਿਆਂ ਦਾ ਸੰਗ੍ਰਹਿ ਹੁੰਦਾ ਹੈ । ਜਿਸ ਤਰ੍ਹਾਂ ਮਿਹਦੇ ਭੁੱਖ ਦਾਲ-ਰੋਟੀ ਆਦਿ ਨਾਲ ਪੂਰੀ ਹੁੰਦੀ ਹੈ, ਇਸੇ ਪ੍ਰਕਾਰ ਮਨੁੱਖੀ ਦਿਮਾਗ਼ ਦੀ ਭੁੱਖ ਪੁਸਤਕਾਂ ਦੇ ਅਧਿਐਨ ਨਾਲ ਪੂਰੀ ਹੈ। ਹੈ ਤੇ ਲਾਇਬ੍ਰੇਰੀਆਂ ਇਸ ਮੰਤਵ ਦੀ ਪੂਰਤੀ ਲਈ ਸਾਨੂੰ ਵੱਧ ਤੋਂ ਵੱਧ ਪੁਸਤਕਾਂ ਦੇ ਸਕਦੀਆਂ ਹਨ ।

ਲਾਇਬ੍ਰੇਰੀਆਂ ਤੋਂ ਬਿਨਾਂ ਸਕੂਲ ਜਾਂ ਕਾਲਜ- ਚੰਗੀ ਲਾਇਬੇਰੀ ਤੋਂ ਬਿਨਾਂ ਸਕੂਲ ਜਾਂ ਕਾਲਜ ਦੀ ਅਵਸਥਾ ਬੜੀ ਘਟੀਆ ਹੁੰਦੀ ਹੈ। ਇਸ ਦੀ ਅਣਹੋਂਦ ਵਿਚ ਨਾ ਤਾਂ ਅਧਿਆਪਕ ਪੜਾਉਣ ਦੀ ਚੰਗੀ ਤਿਆਰੀ ਕਰ ਸਕਦੇ ਹਨ ਤੇ ਨਾ ਹੀ ਵਿਦਿਆਰਥੀਆਂ ਦੀ ਬੁੱਧੀ ਦਾ ਠੀਕ ਵਿਕਾਸ ਹੋ ਸਕਦਾ ਹੈ ।

ਗਿਆਨ ਤੇ ਵਿਦਵਤਾ ਦਾ ਸੋਮਾ- ਚੰਗੀ ਅਤੇ ਪੁਰਾਣੀ ਲਾਇਬੇਰੀ ਗਿਆਨ ਅਤੇ ਵਿਦਵਤਾ ਦਾ ਸੋਮਾ ਹੁੰਦੀ ਹੈ | ਪੁਰਾਣੀਆਂ ਲਾਇਬ੍ਰੇਰੀਆਂ ਵਿਚ ਸਾਂਭੇ ਪੁਰਾਣੇ ਰਿਕਾਰਡ, ਸਾਡੇ ਸਭਿਆਚਾਰ ਤੇ ਹਰ ਪ੍ਰਕਾਰ ਦੇ ਇਤਿਹਾਸ ਦਾ ਸੋਮਾ ਹੁੰਦੇ ਹਨ । ਇਸ ਵਿਰਸੇ ਨੂੰ ਖੋਜ-ਖੋਜ ਕੇ ਅਸੀਂ ਡਿਗਰੀਆਂ ਪ੍ਰਾਪਤ ਕਰਦੇ ਹਾਂ, ਕਿਤਾਬਾਂ ਲਿਖਦੇ ਅਤੇ ਆਪਣੇ ਤੇ ਲੋਕਾਂ ਦੇ ਗਿਆਨ ਵਿਚ ਵਾਧਾ ਕਰਦੇ ਹਾਂ । ਕਿਸੇ ਦੇਸ਼ ਵਿਚ ਲਾਇਬੇਰੀਆਂ ਦੀ ਬਹੁਗਿਣਤੀ ਵਿਚ ਹੋਣਾ ਉਸ ਦੇਸ਼ ਦੇ ਸੱਭਿਆਚਾਰ ਤੇ ਇਤਿਹਾਸਿਕ ਵਿਰਸੇ ਦੇ ਅਮੀਰ ਤੇ ਕਿਰਿਆਸ਼ੀਲ ਹੋਣ ਦੀ ਗਵਾਹੀ ਹੈ । ਇਨ੍ਹਾਂ ਵਿਚ ਕਵੀਆਂ, ਫ਼ਿਲਾਸਫਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਤੇ ਨਾਟਕਕਾਰਾਂ ਦੀਆਂ ਰੂਹਾਂ ਵਸਦੀਆਂ ਤੇ ਹੱਸਦੀਆਂ ਰਹਿੰਦੀਆਂ ਹਨ । ਇਨ੍ਹਾਂ ਰੂਹਾਂ ਨੂੰ ਮਿਲ ਕੇ ਅਸੀਂ ਉਨ੍ਹਾਂ ਦੀ ਸਲਾਹ, ਚੇਤਾਵਨੀ, ਥਾਪਨਾ, ਉਤਸ਼ਾਹ ਤੇ ਸਿੱਖਿਆ ਪ੍ਰਾਪਤ ਕਰ ਸਕਦੇ ਹਾਂ । ਲਾਇਬੇਰੀ ਸਾਡੇ ਮਨੋਰੰਜਨ ਦਾ ਕੰਮ ਵੀ ਕਰਦੀ ਹੈ ਤੇ ਮਾਰਗ ਦਰਸ਼ਨ ਦਾ ਵੀ ।

ਲਾਇਬ੍ਰੇਰੀਆਂ ਦੀਆਂ ਕਿਸਮਾਂ- ਲਾਇਬ੍ਰੇਰੀਆਂ ਆਮ ਤੌਰ ਤੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਪ੍ਰਾਈਵੇਟ ਅਤੇ ਪਬਲਿਕ । ਕਈ ਵਿਦਵਾਨ ਤੇ ਅਮੀਰ ਲੋਕ ਆਪਣੇ ਘਰ ਵਿਚ ਹੀ ਚੰਗੀਆਂ ਪੁਸਤਕਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹਨ | ਪਰ ਗਰੀਬ ਲੋਕਾਂ ਨੂੰ ਆਪਣੀ ਗਿਆਨ-ਪ੍ਰਾਪਤੀ ਦੀ ਜਗਿਆਸਾ ਨੂੰ ਸੰਤੁਸ਼ਟ ਕਰਨ ਲਈ ਪਬਲਿਕ ਲਾਇਬ੍ਰੇਰੀਆਂ ਦਾ ਆਸਰਾ ਲੈਣਾ ਪੈਂਦਾ ਹੈ ।

ਲਾਭ- ਲਾਇਬ੍ਰੇਰੀਆਂ ਦੇ ਬਹੁਤ ਸਾਰੇ ਲਾਭ ਹਨ । ਇਨ੍ਹਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਥੇ ਬੁੱਧੀਮਾਨ ਵਰਗ ਇਕੱਠਾ ਹੁੰਦਾ ਹੈ । ਇੱਥੇ ਮਨੁੱਖ ਆਪਣੇ ਗਿਆਨ ਵਿਚ ਵਾਧਾ ਕਰ ਕੇ ਆਲੇ-ਦੁਆਲੇ ਵਿਚ ਵੀ ਵਿੱਦਿਆ ਦਾ ਚਾਨਣ ਫੈਲਾ ਸਕਦਾ ਹੈ । ਕਲਾ ਅਤੇ ਵਿਗਿਆਨ ਦੇ ਪ੍ਰੇਮੀ ਇੱਥੇ ਮਿਲ ਕੇ ਸੰਗ ਪੁਸਤਕਾਂ ਦਾ ਅਧਿਐਨ ਕਰਦੇ ਹਨ ਤੇ ਫਿਰ ਆਪਣੀ ਰਚੀ ਦੇ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਆਪਣੇ ਗਿਆਨ ਨੂੰ ਚਮਕਾਉਂਦੇ ਜਾਂ ਦੂਜਿਆਂ ਤਕ ਪਹੁੰਚਾਉਂਦੇ ਹਨ । ਇਸ ਪ੍ਰਕਾਰ ਉਹ ਕਲਾ ਤੇ ਵਿਗਿਆਨ ਦਾ ਵਿਕਾਸ ਕਰਦੇ ਹਨ । ਮਹਾਨ ਵਿਦਵਾਨਾਂ ਨੇ ਪੁਸਤਕਾਂ ਤੇ ਲਾਇਬੇਰੀਆਂ ਦੀ ਬਹੁਤ ਪ੍ਰਸੰਸਾ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਇੱਥੋਂ ਹੌਸਲਾ, ਉਤਸ਼ਾਹ ਤੇ ਸੰਤੁਸ਼ਟੀ ਪ੍ਰਾਪਤ ਕੀਤੀ ਤੇ ਲੋਕਾਂ ਨੂੰ ਨਵੇਂ ਨਰੋਏ ਵਿਚਾਰ ਦੇ ਕੇ ਉਨਾਂ ਦੇ ਜੀਵਨ ਨੂੰ ਕਲਿਆਣਕਾਰੀ ਬਣਾਇਆ । ਬਰਤਾਨੀਆਂ ਦਾ ਪ੍ਰਧਾਨ ਮੰਤਰੀ ਗਲੈਡਸਟੋਨ ਆਪਣੀ ਲਾਇਬ੍ਰੇਰੀ ਨੂੰ ਸ਼ਾਂਤੀ ਦਾ ਮੰਦਰ’ ਕਹਿੰਦਾ ਹੁੰਦਾ ਸੀ ।

ਸਾਰ-ਅੰਸ਼ -ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਲਾਇਬ੍ਰੇਰੀਆਂ ਮਨੁੱਖੀ ਜੀਵਨ ਤੇ ਸੱਭਿਆਚਾਰ ਦਾ ਇਕ ਜ਼ਰੂਰੀ ਅੰਗ ਹਨ| ਭਾਰਤੀ ਲੋਕਾਂ ਨੂੰ ਲਾਇਬ੍ਰੇਰੀਆਂ ਦੀ ਜਿੰਨੀ ਵੱਧ ਤੋਂ ਵੱਧ ਸਹੂਲਤ ਪ੍ਰਾਪਤ ਹੋਵੇਗੀ, ਉਹ ਓਨੀ ਹੀ ਵਧੇਰੇ ਤਰੱਕੀ ਕਰਨਗੇ ਤੇ ਸੰਸਾਰ ਦੇ ਉੱਨਤ ਦੇਸ਼ਾਂ ਨਾਲ ਆਪਣੇ ਕਦਮ ਮਿਲਾ ਸਕਣਗੇ । ਇਸ ਕਰਕੇ ਸਾਨੂੰ ਲਾਇਬੇਰੀਆਂ ਦਾ ਵਿਕਾਸ ਕਰਨ ਦੇ ਕੰਮ ਨੂੰ ਆਪਣਾ ਸਮਾਜਿਕ ਕਰਤੱਵ ਸਮਝ ਕੇ ਇਸ ਵਿਚ ਹਿੱਸਾ | ਪਾਉਣਾ ਚਾਹੀਦਾ ਹੈ। ਘੱਟ ਪੈਸਿਆਂ ਨਾਲ ਲਾਇਬਰੇਰੀ ਦਾ ਲੋਕਾਂ ਨੂੰ ਬਹੁਤਾ ਲਾਭ ਦੇਣ ਦਾ ਤਰੀਕਾ ਇਹ ਹੈ ਕਿ ਸਾਨੂੰ ਚਲਦੀਆਂ-ਫਿਰਦੀਆਂ ਲਾਇਬੇਰੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ । ਘੱਟ ਆਮਦਨ ਵਾਲੇ ਲੋਕਾਂ ਨੂੰ ਕੋਈ ਨਾ ਕੋਈ ਅਜਿਹੀ ਥਾਂ ਦਾਵਾਲੇ ਲੋਕਾਂ ਨੂੰ ਕੋਈ ਨਾ ਕੋਈ ਅਜਿਹੀ ਥਾਂ ਜ਼ਰੂਰ ਲੱਭ ਲੈਣੀ ਚਾਹੀਦੀ ਹੈ, ਜਿੱਥੋਂ ਉਹ ਲਾਇਬ੍ਰੇਰੀ ਦਾ ਲਾਭ ਉਠਾ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਣ ਤੇ ਉਹ ਪੁਸਤਕਾਂ ਨਾਲ ਆਪਣਾ ਮਨੋਰੰਜਨ ਕਰਨ ਤੋਂ ਬਿਨਾਂ ਉਨ੍ਹਾਂ ਤੋਂ ਅਗਵਾਈ ਵੀ ਪ੍ਰਾਪਤ ਕਰ ਸਕਣ ।

Related Posts

library essay in punjabi for class 7

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

One Response

' src=

What a essay!!!!!!wow!!!

Save my name, email, and website in this browser for the next time I comment.

  • Privacy Policy

Hindi Gatha

Hindi Essays, English Essays, Hindi Articles, Hindi Jokes, Hindi News, Hindi Nibandh, Hindi Letter Writing, Hindi Quotes, Hindi Biographies
  • हिंदी निबंध
  • English Essays
  • व्रत और कथाएं
  • संस्कृत निबंध
  • रोचक तथ्य
  • जीवनियां
  • हिंदी भाषण
  • मराठी निबंध
  • हिंदी पत्र

Punjabi Essay on "Library de Labh", "ਲਾਇਬ੍ਰੇਰੀ ਦੇ ਲਾਭ" Complete Punjabi Paragraph, Lekh, Speech for Students of Class 6, 7, 8, 9, 10.

ਲਾਇਬ੍ਰੇਰੀ ਦੇ ਲਾਭ  library de labh.

library essay in punjabi for class 7

ਗਿਆਨ-ਪ੍ਰਾਪਤੀ ਲਈ ਲਾਇਬੇਰੀ ਜਾਣਾ ਇੱਕ ਚੰਗੀ ਆਦਤ ਹੈ ਅਤੇ ਇਹ ਸਮੇਂ ਦੀ ਲੋੜ ਵੀ ਬਣਦੀ ਜਾ ਰਹੀ ਹੈ। ਗਿਆਨ-ਪ੍ਰਾਪਤੀ ਦੇ ਇੱਛਕ ਵਿਅਕਤੀਆਂ ਲਈ ਲਾਇਬ੍ਰੇਰੀ ਨਾਲੋਂ ਮਹੱਤਵਪੂਰਨ ਥਾਂ ਹੋਰ ਕਿਹੜੀ ਹੋ ਸਕਦੀ ਹੈ! ਇੱਥੇ ਵੱਖ-ਵੱਖ ਵਿਸ਼ਿਆਂ ਤੇ ਪੁਸਤਕਾਂ ਉਪਲਬਧ ਹੁੰਦੀਆਂ ਹਨ ਤੇ ਕੋਈ ਵੀ ਵਿਅਕਤੀ ਲੋੜ ਅਨੁਸਾਰ ਕਿਸੇ ਵਿਸ਼ੇ ਤੇ ਪੁਸਤਕ ਪ੍ਰਾਪਤ ਕਰ ਕੇ ਪੜ੍ਹ ਸਕਦਾ ਹੈ। ਲਾਇਬ੍ਰੇਰੀ ਦੇ ਸ਼ਾਂਤ ਵਾਤਾਵਰਨ ਵਿੱਚ ਹਰ ਇੱਕ ਦਾ ਪੜ੍ਹਨ ਨੂੰ ਮਨ ਕਰਦਾ ਹੈ। ਦੁਸਰਿਆਂ ਨੂੰ ਪੜਦਿਆਂ ਦੇਖ ਕੇ ਤਾਂ ਇਹ ਇੱਛਾ ਹੋਰ ਵੀ ਤੀਬਰ ਹੋ ਜਾਂਦੀ ਹੈ। ਇਸ ਤਰ੍ਹਾਂ ਲਾਇਬ੍ਰੇਰੀ ਜਾਣਾ ਹਮੇਸ਼ਾਂ ਲਾਭਦਾਇਕ ਸਾਬਤ ਹੁੰਦਾ ਹੈ। ਵੱਖ-ਵੱਖ ਵਿਸ਼ਿਆਂ 'ਤੇ ਖੋਜ ਕਰਨ ਵਾਲੇ ਵਿਦਵਾਨ ਤਾਂ ਹਰ ਰੋਜ਼ ਕਈ-ਕਈ ਘੰਟੇ ਲਾਇਬ੍ਰੇਰੀ ਵਿੱਚ ਜਾ ਕੇ ਪੜਨ 'ਤੇ ਲਗਾਉਂਦੇ ਹਨ। ਵਿੱਦਿਆ ਦੇ ਇਹਨਾਂ ਪੁਜਾਰੀਆਂ ਲਈ ਲਾਇਬ੍ਰੇਰੀ ਜਿਵੇਂ ਇੱਕ ਮੰਦਰ ਬਣ ਜਾਂਦਾ ਹੈ। ਹੁਣ ਤਾਂ ਲਾਇਬ੍ਰੇਰੀ ਦੀਆਂ ਸਹੂਲਤਾਂ ਵਿੱਚ ਬਹੁਤ ਵਿਕਾਸ ਹੋਇਆ ਹੈ। ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਦੀ ਇਸ ਤਰ੍ਹਾਂ ਵੰਡ ਕੀਤੀ ਗਈ ਹੁੰਦੀ ਹੈ ਕਿ ਪੁਸਤਕਾਂ ਅਸਾਨੀ ਨਾਲ ਪ੍ਰਾਪਤ ਹੋ ਜਾਣ। ਕੈਟਾਲਾਗ ਇਸ ਸੰਬੰਧ ਵਿੱਚ ਸਾਡੀ ਮਦਦ ਕਰਦਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਫੋਟੋ ਕਾਪੀ ਕਰਨ ਵਾਲੀਆਂ ਮਸ਼ੀਨਾਂ ਵੀ ਕਈ ਲਾਇਬੇਰੀਆਂ ਵਿੱਚ ਉਪਲਬਧ ਹੁੰਦੀਆਂ ਹਨ। ਗਿਆਨ ਦੇ ਇਸ ਸਮੁੰਦਰ ਵਿੱਚ ਪੁੱਜ ਕੇ ਜਿੱਥੇ ਮਨੁੱਖ ਨੂੰ ਆਪਣੀ ਤੁੱਛਤਾ ਦਾ ਅਹਿਸਾਸ ਹੁੰਦਾ ਹੈ ਉੱਥੇ ਗਿਆਨ ਪ੍ਰਾਪਤੀ ਦੀ ਇੱਛਾ/ਲਾਲਸਾ ਵੀ ਪੈਦਾ ਹੁੰਦੀ ਹੈ।ਲਾਇਬ੍ਰੇਰੀ ਵਿਦਿਆਰਥੀਆਂ ਦੀ ਹੀ ਨਹੀਂ ਸਗੋਂ ਆਮ ਲੋਕਾਂ ਦੀ ਵੀ ਲੋੜ ਬਣ ਗਈ ਹੈ। ਪਰ ਲਾਇਬ੍ਰੇਰੀ ਵਿੱਚ ਜਾਣ ਸਮੇਂ ਲਾਇਬ੍ਰੇਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।ਲਾਇਬ੍ਰੇਰੀ ਵਿੱਚ ਜਾਂਦਿਆਂ ਸਾਨੂੰ ਇਹਨਾਂ ਨਿਯਮਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਅੱਜ ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਮੇਂ ਦੀ ਸਹੀ ਵਰਤੋਂ ਕਰੀਏ। ਲਾਇਬੇਰੀ ਜਾਣਾ ਸਮੇਂ ਦੀ ਸਹੀ ਵਰਤੋਂ ਹੀ ਤਾਂ ਹੈ।

Hindi Gatha

Posted by: Hindi Gatha

Post a comment, hindi gatha.com हिंदी गाथा.

Hindi Gatha.Com हिंदी गाथा

यहाँ पर खोंजे

श्रेणियां.

library essay in punjabi for class 7

हिंदी गाथा

हिंदी निबंध | हिंदी अनुछेद | हिंदी पत्र लेखन | हिंदी साहित्य | हिंदी भाषण | हिंदी समाचार | हिंदी व्याकरण | हिंदी चुट्कुले | हिंदी जीवनियाँ | हिंदी कवितायेँ | हिंदी भाषण | हिंदी लेख | रोचक तथ्य |

महत्वपूर्ण लिंक्स

  • About - Hindi Gatha
  • Hindi Essays
  • हिन्दी पत्र
  • English Essay
  • सामाजिक मुद्दों पर निबंध

संपादक संदेश

हिन्दी गाथा एप इंस्टॉल करें.

Google Play पर पाएं

यहाँ खोजें

Menu footer widget.

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay on "Library", "ਲਾਇਬ੍ਰੇਰੀ " Punjabi Paragraph-Lekh-Speech for Class 8, 9, 10, 11, 12 Students.

ਲਾਇਬ੍ਰੇਰੀ  library.

library essay in punjabi for class 7

ਜਿਵੇਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਗਿਆਨ ਦੀ ਜ਼ਰੂਰਤ ਹੁੰਦੀ ਹੈ। ਇਹ ਗਿਆਨ ਸਾਨੂੰ ਮਾਪਿਆਂ, ਅਧਿਆਪਕਾਂ ਜਾਂ ਫਿਰ ਪੁਸਤਕਾਂ ਤੋਂ ਪ੍ਰਾਪਤ ਹੁੰਦਾ ਹੈ। ਲਾਇਬ੍ਰੇਰੀ ਵਿੱਚ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਵਿਸ਼ੇਸ਼ ਤਰਤੀਬ ਨਾ ਰੱਖੀਆਂ ਹੁੰਦੀਆਂ ਹਨ। ਸਾਡੇ ਦੇਸ ਵਿੱਚ ਲਾਇਬ੍ਰੇਰੀਆਂ ਦੀ ਪਰੰਪਰਾ ਬਹੁਤ ਪੁਰਾਣੀ ਹੈ। ਭਾਰਤ ਦੀਆਂ ਨਾਲੰਦਾ ਅਤੇ ਤਕਸ਼ਿਲਾ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਸਨ। 

ਲਾਇਬ੍ਰੇਰੀ ਦੇ ਵੱਖ-ਵੱਖ ਭਾਗ 

ਲਾਇਬ੍ਰੇਰੀ ਵਿੱਚ ਆਮ ਤੌਰ 'ਤੇ ਦੋ ਭਾਗ ਹੁੰਦੇ ਹਨ-ਇੱਕ ਭਾਗ ਵਿੱਚ ਰੋਜ਼ਾਨਾ ਅਖ਼ਬਾਰ, ਸਪਤਾਹਿਕ ਅਖ਼ਬਾਰ ਅਤੇ ਮਹੀਨਾਵਾਰ, ਤੈ-ਮਾਸਿਕ ਜਾਂ ਛਿਮਾਹੀ ਛਪਣ ਵਾਲੇ ਰਿਸਾਲੇ ਹੁੰਦੇ ਹਨ। ਅਖ਼ਬਾਰਾਂ ਤੋਂ ਸਾਨੂੰ ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਤਾਜ਼ੀ ਜਾਣਕਾਰੀ ਮਿਲਦੀ ਹੈ। ਸਾਡੀਆਂ ਲਾਇਬ੍ਰੇਰੀਆਂ ਵਿੱਚ ਆਮ ਤੌਰ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਛਪਣ ਵਾਲੀਆਂ ਅਖ਼ਬਾਰਾਂ ਮੰਗਵਾਈਆਂ ਜਾਂਦੀਆਂ ਹਨ। ਕਿਸੇ-ਕਿਸੇ ਲਾਇਬ੍ਰੇਰੀ ਵਿੱਚ ਉਰਦੂ ਦੀਆਂ ਅਖ਼ਬਾਰਾਂ ਵੀ ਮਿਲਦੀਆਂ ਹਨ। ਰਿਸਾਲੇ ਵੀ ਕਈ ਕਿਸਮ ਦੇ ਹੁੰਦੇ ਹਨ, ਕੁਝ ਸਿਰਫ਼ ਬੱਚਿਆਂ ਲਈ, ਕੁਝ ਨੌਜਵਾਨਾਂ ਲਈ, ਕੁਝ ਔਰਤਾਂ ਲਈ, ਕੁਝ ਖੇਡਾਂ ਸੰਬੰਧੀ, ਕੁਝ ਧਾਰਮਿਕ, ਕੁਝ ਸਮਾਜਿਕ ਅਤੇ ਸੱਭਿਆਚਾਰਿਕ ਜਾਣਕਾਰੀ ਨਾਲ ਭਰਪੂਰ, ਕੁਝ ਵਿਗਿਆਨ ਨਾਲ ਸੰਬੰਧਿਤ ਅਤੇ ਕੁਝ ਮੁਕਾਬਲੇ ਦੀਆਂ ਵਿਸ਼ੇਸ਼ ਪਰੀਖਿਆਵਾਂ ਸੰਬੰਧੀ ਗਿਆਨ ਨਾਲ ਭਰਪੂਰ ਹੁੰਦੇ ਹਨ। ਕੁਝ ਅਖ਼ਬਾਰ ਅਤੇ ਰਿਸਾਲੇ ਵਿਭਿੰਨ ਕਿੱਤਿਆਂ ਅਤੇ ਰੁਜ਼ਗਾਰ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਦੇਣ ਸੰਬੰਧੀ ਵੀ ਹੁੰਦੇ ਹਨ। ਲਾਇਬ੍ਰੇਰੀ ਦੇ ਦੂਜੇ ਭਾਗ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦਾ ਸੰਗ੍ਰਹਿ ਹੁੰਦਾ ਹੈ। ਇਹਨਾਂ ਪੁਸਤਕਾਂ ਵਿੱਚ ਦੁਰਲੱਭ ਗਿਆਨ ਸਮਾਇਆ ਹੁੰਦਾ ਹੈ। ਇਹ ਪੁਸਤਕਾਂ ਵਿਭਿੰਨ ਵਿਸ਼ਿਆਂ ਜਿਵੇਂ ਨਾਵਲ, ਕਹਾਣੀਆਂ, ਇਕਾਂਗੀ, ਨਾਟਕ, ਜੀਵਨੀਆਂ, ਸ਼ੌਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ ਆਦਿ ਨਾਲ ਸੰਬੰਧਿਤ ਹੁੰਦੀਆਂ ਹਨ। ਇਤਿਹਾਸ, ਦਰਸ਼ਨ, ਕਲਾ ਅਤੇ ਵਿਗਿਆਨ ਸੰਬੰਧੀ ਪੁਸਤਕਾਂ ਵੀ ਲਾਇਬ੍ਰੇਰੀ ਦਾ ਸਿੰਗਾਰ ਹੁੰਦੀਆਂ ਹਨ। ਚੰਗੀ ਲਾਇਬ੍ਰੇਰੀ ਦਾ ਇੱਕ ਹਿੱਸਾ ਡਿਕਸ਼ਨਰੀਆਂ, ਸ਼ਬਦ-ਜੋੜ ਕੋਸ਼ਾਂ ਅਤੇ ਹਵਾਲਾ ਪੁਸਤਕਾਂ ਲਈ ਵੀ ਰਾਖਵਾਂ ਹੁੰਦਾ ਹੈ। ਵਿੱਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੇ ਪਾਠ-ਕ੍ਰਮ ਨਾਲ ਸੰਬੰਧਿਤ ਪੁਸਤਕਾਂ ਦਾ ਵੀ ਭੰਡਾਰ ਹੁੰਦਾ ਹੈ। ਲੋੜਵੰਦ ਵਿਦਿਆਰਥੀ ਇਹਨਾਂ ਪੁਸਤਕਾਂ ਨੂੰ ਪੂਰੇ ਸਾਲ ਲਈ ਜਾਰੀ ਕਰਵਾ ਸਕਦੇ ਹਨ ਅਤੇ ਪਰੀਖਿਆ ਉਪਰੰਤ ਇਹ ਪੁਸਤਕਾਂ ਵਾਪਸ ਕਰ ਦਿੰਦੇ ਹਨ। 

ਗਿਆਨ ਦਾ ਸੋਮਾ

ਕਿਸੇ ਦੇਸ ਦੀ ਬੌਧਿਕ ਤਰੱਕੀ ਦਾ ਅੰਦਾਜ਼ਾ ਉਸ ਦੇਸ ਵਿਚਲੀਆਂ ਲਾਇਬ੍ਰੇਰੀਆਂ ਦੀ ਗਿਣਤੀ ਅਤੇ ਉਹਨਾਂ ਦੇ ਮਿਆਰ ਤੋਂ ਲਾਇਆ ਜਾ ਸਕਦਾ ਹੈ। ਪਿਛਲੇ ਹਜ਼ਾਰਾਂ ਵਰਿਆਂ ਦੇ ਸਿਆਏ ਅਤੇ ਸੁਘੜ ਵਿਦਵਾਨਾਂ ਨੇ ਆਪਣੀ ਵਿੱਦਿਆ ਤੇ ਸਿਆਣਪ ਦੇ ਤਜਰਬੇ 'ਤੇ ਆਧਾਰਿਤ ਸਿੱਟੇ ਆਪਣੀਆਂ ਪੁਸਤਕਾਂ ਵਿੱਚ ਕਲਮਬੰਦ ਕੀਤੇ ਹੁੰਦੇ ਹਨ। ਲਾਇਬ੍ਰੇਰੀ ਵਿੱਚ ਇਹ ਮਹਾਨ ਵਿਦਵਾਨ ਇੱਕੋ ਥਾਂ ਇਕੱਠੇ ਮਿਲ ਜਾਂਦੇ ਹਨ। ਲਾਇਬ੍ਰੇਰੀ ਦੀਆਂ ਅਲਮਾਰੀਆਂ ਵਿੱਚ ਪਈਆਂ ਪੁਸਤਕਾਂ ਨੂੰ ਵੇਖ ਕੇ ਇਉਂ ਜਾਪਦਾ ਹੈ, ਜਿਵੇਂ ਬਹੁਤ ਸਾਰੇ ਗਿਆਨਵਾਨ ਲੇਖਕ ਸਿਰ-ਜੋੜ ਕੇ ਬੈਠੇ ਹੋਣ। ਜਦੋਂ ਅਸੀਂ ਕਿਸੇ ਪੁਸਤਕ ਨੂੰ ਚੁੱਕ ਕੇ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਉਹ ਆਪਣਾ ਸਾਰਾ ਗਿਆਨ ਸਾਡੇ ਉੱਤੇ ਨਿਛਾਵਰ ਕਰਨ ਲਈ ਤਿਆਰ ਹੁੰਦੀ ਹੈ ਪਰ ਅਸੀਂ ਆਪਣੀ ਸਮਰੱਥਾ ਅਨੁਸਾਰ ਗਿਆਨ ਦੇ ਇਸ ਅਥਾਹ ਸਾਗਰ ਵਿੱਚੋਂ ਚੂਲੀ ਭਰਦੇ ਹਾਂ ਵਿਹਲੇ ਸਮੇਂ ਲਾਇਬ੍ਰੇਰੀ ਵਿੱਚ ਜਾ ਕੇ ਅਖ਼ਬਾਰ, ਰਿਸਾਲੇ ਅਤੇ ਪੁਸਤਕਾਂ ਪੜ੍ਹਨ ਨਾਲ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਮਨ ਵਾਧੂ ਸ਼ਰਾਰਤਾਂ ਤੋਂ ਵੀ ਬਚਿਆ ਰਹਿੰਦਾ ਹੈ। 

ਪੁਸਤਕਾਂ ਸਾਡੇ ਸੱਚੇ ਮਿੱਤਰ

ਸੰਕਟ ਦੇ ਸਮੇਂ ਵਿੱਚ ਜਦੋਂ ਦੋਸਤ-ਮਿੱਤਰ ਅਤੇ ਸਕੇ-ਸੰਬੰਧੀ ਵੀ ਸਾਥ ਛੱਡ ਜਾਂਦੇ ਹਨ ਉਦੋਂ ਵੀ ਪੁਸਤਕਾਂ ਸਾਡੇ ਸੱਚੇ ਮਿੱਤਰ ਬਣਦੀਆਂ ਹਨ ਅਤੇ ਨਿਰਾਸ਼ਾ ਵਿੱਚੋਂ ਨਿਕਲਨ ਲਈ ਸਾਨੂੰ ਰਾਹ ਦਿਖਾਉਂਦੀਆਂ ਹਨ। ਸੰਘਰਸ ਭਰਿਆ ਜੀਵਨ ਜਿਊਣ ਵਾਲੇ ਲੋਕਾਂ ਦੀਆਂ ਜੀਵਨੀਆਂ ਅਤੇ ਸੈਜੀਵਨੀਆਂ ਪਾਠਕਾਂ ਲਈ ਪ੍ਰੇਰਨਾ ਦਾ ਸੋਮਾ ਬਣਦੀਆਂ ਹਨ। ਅਜਿਹੀਆਂ ਪੁਸਤਕਾਂ ਪੜ੍ਹਨ ਵਾਲੇ ਵਿਦਿਆਰਥੀ ਰੁਕਾਵਟਾਂ ਤੋਂ ਘਬਰਾਉਂਦੇ ਨਹੀਂ ਸਗੋਂ ਦ੍ਰਿੜਤਾ ਨਾਲ ਆਪਣੇ ਉਦੇਸ਼ ਵੱਲ ਅੱਗੇ ਵਧਦੇ ਹਨ ਅਤੇ ਮਿਥੀ ਹੋਈ ਮੰਜ਼ਲ ਪ੍ਰਾਪਤ ਕਰਦੇ ਹਨ। 

ਵਿਦਿਆਰਥੀਆਂ ਅੰਦਰ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ 

ਵਿਦਿਆਰਥੀਆਂ ਨੂੰ ਸਕੂਲ-ਪੱਧਰ ਉੱਤੇ ਹੀ ਲਾਇਬ੍ਰੇਰੀ ਜਾਣ ਅਤੇ ਪਾਠ-ਕ੍ਰਮ ਤੋਂ ਇਲਾਵਾ ਹੋਰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਜਾਈ ਜ਼ਰੂਰੀ ਹੈ। ਚੰਗੀਆਂ ਪੁਸਤਕਾਂ ਦੀ ਚੋਣ ਕਰਨ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ। ਅਧਿਆਪਕ ਚੰਗੀਆਂ ਕਿਤਾਬਾਂ ਬਾਰੇ ਸਵੇਰ ਦੀ ਸਭਾ ਵਿੱਚ ਜਾਂ ਜਮਾਤ ਵਿੱਚ ਜਾਣਕਾਰੀ ਦੇ ਸਕਦੇ ਹਨ। ਇਹਨਾਂ ਕਿਤਾਬਾਂ ਵਿਚਲੀਆਂ ਕੁਝ ਗੱਲਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰ ਕੇ ਉਹਨਾਂ ਵਿੱਚ ਪੁਸਤਕਾਂ ਪੜ੍ਹਨ ਲਈ ਉਤਸੁਕਤਾ ਪੈਦਾ ਕੀਤੀ ਜਾ ਸਕਦੀ ਹੈ। ਸਕੂਲਾਂ ਵਿੱਚ ਪਾਠਕ-ਕਲੱਬ ਬਣਾਉਣੇ ਚਾਹੀਦੇ ਹਨ। ਵਿਦਿਆਰਥੀਆਂ ਵੱਲੋਂ ਜਾਰੀ ਕਰਵਾਈਆਂ ਕਿਤਾਬਾਂ ਵਿੱਚੋਂ ਲਾਇਬ੍ਰੇਰੀਅਨ ਜਾਂ ਅਧਿਆਪਕ ਵਿਦਿਆਰਥੀਆਂ ਤੋਂ ਕੁਝ ਪ੍ਰਸ਼ਨ ਪੁੱਛ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਕਿਤਾਬ ਨੂੰ ਵਧੇਰੇ ਰੁਚੀ ਨਾਲ ਪੜ੍ਹਦੇ ਹਨ। ਚੰਗੀਆਂ ਕਿਤਾਬਾਂ ਵਿੱਚੋਂ ਵਧੀਆ ਵਿਚਾਰ ਵਿਦਿਆਰਥੀ ਆਪਣੀ ਡਾਇਰੀ ਵਿੱਚ ਵੀ ਲਿਖ ਸਕਦੇ ਹਨ। ਹਰੇਕ ਵਿੱਦਿਅਕ ਵਰ੍ਹੇ ਦੇ ਅੰਤ ਉੱਤੇ ਵਧੀਆ ‘ਵਿਦਿਆਰਥੀ-ਪਾਠਕ ’ ਚੁਣ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਯਤਨਾਂ ਨਾਲ ਵਿਦਿਆਰਥੀਆਂ ਵਿੱਚ ਚੰਗੀਆਂ ਪੁਸਤਕਾਂ ਪੜ੍ਹਨ ਦੀ | ਰੁਚੀ ਵਧਦੀ ਹੈ ਅਤੇ ਲਾਇਬ੍ਰੇਰੀ ਵਿੱਚ ਭਰੇ ਗਿਆਨ ਦੇ ਖ਼ਜ਼ਾਨੇ ਦੀ ਵੀ ਸੁਚੱਜੀ ਵਰਤੋਂ ਹੁੰਦੀ ਹੈ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

library essay in punjabi for class 7

7th-Punjabi ( ਪੰਜਾਬੀ)

Quick links.

Weekly Revision

Uddan Sheets

Word of the Day

E-Text Books

Syllabus ( ਸਿਲੇਬਸ )

Syllabus (ਪਾਠਕ੍ਰਮ)

Sample Paper ( ਨਮੂਨਾ ਪੇਪਰ)

All Sample Paper and Model Test Paper

Sample Paper-01

Text Books ( ਪਾਠ-ਪੁਸਤਕਾਂ )

ਪੰਜਾਬੀ ਪੁਸਤਕ

ਪੰਜਾਬੀ ਵਿਆਕਰਨ ਅਤੇ ਲੇਖ-ਰਚਨਾ

ਵੈੱਬ ਸਾਇਟ ਤੇ ਉਪਲੱਬਧ ਪਾਠ-ਪੁਸਤਕਾਂ ਕੇਵਲ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਵਰਤੋਂ ਲਈ ਹਨ| ਇਨ੍ਹਾਂ ਪਾਠ-ਪੁਸਤਕਾਂ ਦੀ ਦੁਰਵਰਤੋਂ (ਜਿਵੇਂ ਪ੍ਰਿੰਟ ਕੱਢ ਕੇ ਵੇਚਣਾ ਆਦਿ) ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਦੁਰਵਰਤੋਂ ਕਰਨ ਵਾਲਾ ਸਜ਼ਾ ਦਾ ਪਾਤਰ ਹੋਵੇਗਾ|

ਪੰਜਾਬ ਸਕੂਲ ਸਿੱਖਿਆ ਬੋਰਡ

Video Material ( ਵੀਡੀਓ ਸਮੱਗਰੀ)

Edusat Lecture (ਐਜੂਸੈਟ ਲੈਕਚਰ)

7ਵੀਂ ਕਲਾਸ (ਪੰਜਾਬੀ)

Solution ( ਹੱਲ )

ਨੋਟ:- ਕੁਝ ਸੋਧਾਂ ਤੋਂ ਬਾਅਦ ਅਕਾਦਮਿਕ ਸਾਲ 2021-22 ਲਈ ਅਧਿਐਨ ਸਮੱਗਰੀ

ਗਿਆਨ ਕਰੂੰਬਲ਼

ਪਾਠ-01 ਵਣਜਾਰਾ

ਪਾਠ-02 ਮੋਤੀੇ

ਪਾਠ-03 ਪੰਜਾਬ ਦੀ ਲੋਕ-ਗਾਇਕਾ:ਸੁਰਿੰਦਰ ਕੌਰ

ਪਾਠ-04 ਘੜੇ ਦਾ ਪਾਣੀ

ਪਾਠ-05 ਮਾਂ ਦਾ ਪਿਆਰ

ਪਾਠ-06 ਬਲ਼ਦਾਂ ਵਾਲ਼ਾ ਪਿਆਰਾ ਸਿੰਘ

ਪਾਠ-07 ਬਾਲ-ਖੇਡਾਂ

ਪਾਠ-08 ਬਚਿੱਤਰ ਸਿੰਘ ਦੀ ਬਹਾਦਰੀ

ਪਾਠ-09 ਮੇਰੇ ਦਾਦੀ ਜੀ

ਪਾਠ-10 ਸ਼ੇਰਨੀਆਂ

ਪਾਠ-11 ਬਾਬਾ ਬੰਦਾ ਸਿੰਘ ਬਹਾਦਰ

ਪਾਠ-12 ਸ਼ਾਬਾਸ਼! ਸੁਮਨ

ਪਾਠ-13 ਸਾਉਣ

ਪਾਠ-14 ਕਰਤਾਰ ਸਿੰਘ ਸਰਾਭਾ

ਪਾਠ-15 ਜੀਅ ਕਰੇ

ਪਾਠ-16 ਤ੍ਰਿਲੋਚਣ ਦਾ ਕੱਦ

ਪਾਠ-17 ਲਾਲਾ ਲਾਜਪਤ ਰਾਏ

ਪਾਠ-18 ਗਿਠਮੁਠੀਆ ਵਾਲ਼ਾ ਖੂਹ

ਪਾਠ-19 ਅਦਭੁਤ ਸੰਸਾਰ

ਪਾਠ-20 ਸੱਤ ਡਾਕਟਰ

ਪਾਠ-21 ਪੁਲਾੜ ਪਰੀ ਸੁਨੀਤਾ ਵਿਲੀਅਮਜ਼

ਪਾਠ-22 ਵਿਰਾਸਤ-ਏ-ਖ਼ਾਲਸਾ

ਪਾਠ-23 ਮਿਲਖੀ ਦਾ ਵਿਆਹ

ਪਾਠ-24 ਜਾਗੋ

ਪਾਠ-25 ਕਿਰਤ ਦਾ ਸਤਿਕਾਰ

ਖਾਣ-ਪੀਣ ਦੀਆਂ ਵਸਤਾਂ ਵਿਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ

ਪਿੰਡ ਦੇ ਸਰਪੰਚ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਸੁਧਾਰਨ ਲਈ ਪੱਤਰ

ਮਿੱਤਰ ਨੂੰ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਨ ਲਈ ਪੱਤਰ ਲਿਖੋ

ਛੋਟੇ ਭਰਾ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਬਰਾਬਰ ਹਿੱਸਾ ਲੈਣ ਲਈ ਪੱਤਰ ਲਿਖੋ

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੀ ਨੂੰ ਪਿੰਡ ਪੱਧਰ ਦੀਆਂ ਸਕੀਮਾਂ ਦੀ ਜਾਣਕਾਰੀ ਲੈਣ ਸੰਬੰਧੀ ਪੱਤਰ

ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ।

ਮਿੱਤਰ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋl

  • ਅੱਖੀਂ ਡਿੱਠਾ ਮੇਲਾ

ਮੇਰਾ ਅਧਿਆਪਕ

ਰੇਲਵੇ ਸਟੇਸ਼ਨ

ਸਕੂਲ ਲਾਇਬ੍ਰੇਰੀ

ਖੇਡਾਂ ਦੀ ਮਹੱਤਤਾ

ਮੇਰੇ ਮਾਤਾ ਜੀ

ਅੱਖੀਂ ਡਿੱਠਾ ਵਿਆਹ

ਸ੍ਰੀ ਗੁਰੂ ਨਾਨਕ ਦੇਵ ਜੀ

ਕਿਸਾਨ ਅਤੇ ਉਸ ਦੇ ਪੁੱਤਰ

ਮੁਹਾਵਰੇ (41-50)

ਵਿਸਰਾਮ-ਚਿੰਨ

ਵਿਰੋਧੀ ਸ਼ਬਦ(56-57)

*-*-*-*-*-*-*-*-*-*-*-*-*-*-*-*-*-*-*-*-*-*-*-*-*-*-*-*-*-*-*-*-*-

§ ਪਾਠ -01 ( ਵਣਜਾਰਾ )

§ ਪਾਠ -02 ( ਮੋਤੀੇ ) Video

§ ਪਾਠ -03 ਪੰਜਾਬ ਦੀ ਲੋਕ - ਗਾਇਕਾ : ਸੁਰਿੰਦਰ ਕੌਰ

§ ਪਾਠ -04 ਘੜੇ ਦਾ ਪਾਣੀ

§ ਪਾਠ -05 ਮਾਂ ਦਾ ਪਿਆਰ

§ ਪਾਠ -06 ਬਲ਼ਦਾਂ ਵਾਲ਼ਾ ਪਿਆਰਾ ਸਿੰਘ

§ ਪਾਠ -07 ਬਾਲ - ਖੇਡਾਂ

§ ਪਾਠ -08 ਬਚਿੱਤਰ ਸਿੰਘ ਦੀ ਬਹਾਦਰੀ

§ ਪਾਠ -09 ਮੇਰੇ ਦਾਦੀ ਜੀ

§ ਪਾਠ -10 ਸ਼ੇਰਨੀਆਂ

§ ਪਾਠ -11 ਬਾਬਾ ਬੰਦਾ ਸਿੰਘ ਬਹਾਦਰ

§ ਪਾਠ -12 ਸ਼ਾਬਾਸ਼ ! ਸੁਮਨ

§ ਪਾਠ -13 ਸਾਉਣ

§ ਪਾਠ -14 ਕਰਤਾਰ ਸਿੰਘ ਸਰਾਭਾ

§ ਪਾਠ -15 ਜੀਅ ਕਰੇ

§ ਪਾਠ -16 ਤ੍ਰਿਲੋਚਣ ਦਾ ਕੱਦ

§ ਪਾਠ -17 ਲਾਲਾ ਲਾਜਪਤ ਰਾਏ

§ ਪਾਠ -18 ਗਿਠਮੁਠੀਆ ਵਾਲ਼ਾ ਖੂਹ

§ ਪਾਠ -19 ਅਦਭੁਤ ਸੰਸਾਰ

§ ਪਾਠ -20 ਸੱਤ ਡਾਕਟਰ

§ ਪਾਠ -21 ਸੁਨੀਤਾ ਵਿਲੀਅਮਜ਼

§ ਪਾਠ -22 ਵਿਰਾਸਤ - ਏ - ਖ਼ਾਲਸਾ

§ ਪਾਠ -23 ਮਿਲਖੀ ਦਾ ਵਿਆਹ -1

§ ਪਾਠ -24 ਜਾਗੋ -1

§ ਪਾਠ -25 ਕਿਰਤ ਦਾ ਸਤਿਕਾਰ -1

§ ਪਾਠ -23 ਮਿਲਖੀ ਦਾ ਵਿਆਹ -2

§ ਪਾਠ -24 ਜਾਗੋ -2

§ ਪਾਠ -25 ਕਿਰਤ ਦਾ ਸਤਿਕਾਰ -2

§ ਰੇਲਵੇ ਸ਼ਟੇਸ਼ਨ

§ ਮੇਰੇ ਅਧਿਆਪਕ

§ ਸਕੂਲ ਲਾਇਬ੍ਰੇਰੀ

§ ਖੇਡਾਂ ਦੀ ਮਹੱਤਤਾ

§ ਮੇਰੇ ਮਾਤਾ ਜੀ

§ ਗੁਰੂ ਗੋਬਿੰਦ ਸਿੰਘ ਜੀ

§ ਅਤਿ ਸਰਦੀ ਦਾ ਇੱਕ ਦਿਨ

§ ਅੱਖੀਂ ਡਿੱਠਾ ਵਿਆਹ

§ ਸ੍ਰੀ ਗੁਰੂ ਨਾਨਕ ਦੇਵ ਜੀ

§ ਫ਼ੀਸ ਮੁਆਫ਼ੀ ਲਈ -1

§ ਫ਼ੀਸ ਮੁਆਫ਼ੀ ਲਈ -2

§ ਆਪਣੇ ਪਿੰਡ ਦੇ ਸਰਪੰਚ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ।

§ ਮਿੱਤਰ ਨੂੰ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਨ ਲਈ ਪੱਤਰ ਲਿਖੋ

§ ਛੋਟੇ ਭਰਾ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਬਰਾਬਰ ਹਿੱਸਾ ਲੈਣ ਲਈ ਪੱਤਰ ਲਿਖੋ

§ ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਕਰਨ ਸੰਬੰਧੀ ਪੱਤਰ ਲਿਖੋ

§ ਮੈਚ ਦੇਖਣ ਦੀ ਆਗਿਆ ਲੈਣ ਲਈ

§ ਪਿਤਾ ਜੀ ਤੋਂ ਪੈਸੇ ਮੰਗਵਾਉਣ ਸੰਬੰਧੀ ਪੱਤਰ

§ ਰਿਸਾਲੇ ਮੰਗਵਾਉਣ ਸੰਬੰਧੀ ਪੱਤਰ

§ ਜਰੂਰੀ ਕੰਮ ਦੀ ਅਰਜ਼ੀ

§ ਲੂੰਬੜੀ ਅਤੇ ਅੰਗੂਰ

§ ਇਮਾਨਦਾਰ ਲੱਕੜਹਾਰਾ

ਪੰਜਾਬੀ ਵਿਆਕਰਨ

§ ਨਾਂਵ ਦੀਆ ਕਿਸਮਾ

§ ਪੜਨਾਂਵ ਦੀਆ ਕਿਸਮਾ

§ ਵਿਸ਼ਰਾਮ ਚਿੰਨ੍ਹ -1

§ ਵਿਸ਼ਰਾਮ ਚਿੰਨ੍ਹ -2

§ ਜੁਲਾਈ ਅਗਸਤ ਵਿਆਕਰਨ

§ ਸਮਾਨਾਰਥਕ ਸ਼ਬਦ

§ ਮੁਹਾਵਰੇ -1

§ ਮੁਹਾਵਰੇ -2

§ ਭਾਸ਼ਾ - ਬੋਲੀ

§ ਬਹੁ - ਅਰਥਕ ਸ਼ਬਦ

Test/ Q. Bank ( ਟੈਸਟ /ਪ੍ਰਸ਼ਨ ਬੈਂਕ )

ਪ੍ਰਸ਼ਨ ਬੈਂਕ -1

ਪ੍ਰਸ਼ਨ ਬੈਂਕ-2

ਸੈਂਪਲ ਪੇਪਰ ਅਗਸਤ 2022

Online Quiz ( ਆਨਲਾਈਨ ਕੁਇਜ਼ )

ਪਾਠ-1 ਵਣਜਾਰਾ

ਪਾਠ-3 ਸੁਰਿੰਦਰ ਕੌਰ

ਪਾਠ-4 ਘੜੇ ਦਾ ਪਾਣੀ

ਪਾਠ-5 ਮਾਂ ਦਾ ਪਿਆਰ

ਪਾਠ-6 ਬਲਦਾਂ ਵਾਲਾ ਪਿਆਰਾ ਸਿੰਘ

ਪਾਠ 7 ਬਾਲ ਖੇਡਾਂ

ਪਾਠ-7 ਬਾਲ-ਖੇਡਾਂ

ਪਾਠ 8 ਬਚਿੱਤਰ ਸਿੰਘ ਦੀ ਬਹਾਦਰੀ

ਪਾਠ 9 ਮੇਰੇ ਦਾਦੀ ਜੀ

ਪਾਠ 10 ਸ਼ੇਰਨੀਆਂ

ਪਾਠ 11 ਬਾਬਾ ਬੰਦਾ ਸਿੰਘ ਬਹਾਦਰ

ਪਾਠ-11, ਬਾਬਾ ਬੰਦਾ ਸਿੰਘ ਬਹਾਦਰ

ਪਾਠ 12 ਸ਼ਾਬਾਸ਼ ਸੁਮਨ

ਪਾਠ 13 ਸਾਉਣ (ਕਵਿਤਾ)

Logo

Importance of Library

Leave a reply cancel reply.

You must be logged in to post a comment.

Punjabi PDF Books & Audio Books 

Unlock the treasure of Punjabi Language, Culture & History with Punjabi Library - where every page tells a story.

Punjabi Digital Library 

Unlock the treasure of Punjabi Language, Culture & History with Punjabi Library - where every page tells a story.

ਜੀ ਆਇਆਂ ਨੂੰ Welcome to Punjabi Library

The house of pdf books/ audio books to read/listen free, ⇒can buy paper books on this link⇐.

library essay in punjabi for class 7

ਤਕਦੀਰ ਤੇ ਤਦਬੀਰ * Takdeer Te Tadbeer

library essay in punjabi for class 7

Salahiyat * صلاحیت January 2024

library essay in punjabi for class 7

Salahiyat – ਸਲਾਹੀਯਤ – ਜਨਵਰੀ 2024

library essay in punjabi for class 7

ਮੈਂ ਸੋਚ ਕੇ ਨਹੀਂ ਲਿਖ਼ਦੀ * Mein Soch Ke Nahi Likhdi

library essay in punjabi for class 7

Mein , Tu te Oh * ਮੈ ਤੂੰ ਤੇ ਓਹ

library essay in punjabi for class 7

Udaan 7 Apr – Jun 2024

library essay in punjabi for class 7

Khalsa College Sajra Sahit MAY 2024 (Vol 17)

library essay in punjabi for class 7

Matreyi Ma Saki Dhi * ਮਤਰੇਈ ਮਾਂ ਸਕੀ ਧੀ

library essay in punjabi for class 7

Sajjan Challe Gye * ਸੱਜਣ ਚਲੇ ਗਏ

Khalsa college sajra sahit april 2024 (vol 16).

library essay in punjabi for class 7

Pathar Dil * ਪੱਥਰ ਦਿਲ

library essay in punjabi for class 7

Khalsa College Sajra Sahit March 2024 (Vol 15)

library essay in punjabi for class 7

Safar E Muhabat

library essay in punjabi for class 7

Khalsa College Sajra Sahit Feb 2024 (Vol 14)

library essay in punjabi for class 7

Udaan 6 Jan- Mar 2024

library essay in punjabi for class 7

ਜਜ਼ਬਾਤ ਅਤੇ ਕੁੱਝ ਗੱਲਾਂ

library essay in punjabi for class 7

ਕਵਿਤਾਵਾਂ ਵਰਗੀਆਂ ਗੱਲਾਂ

⇒ਤੁਸੀਂ ਇਸ ਲਿੰਕ ਤੋਂ ਪੰਜਾਬੀ ਕਿਤਾਬਾਂ ਖਰੀਦ ਵੀ ਸਕਦੇ ਹੋ ⇐, keep reading punjabi books.

Books are the quietest and most constant of friends; they are the most accessible and wisest of counselors, and the most patient of teachers.”  ~ Charles W. Eliot 

Punjabi Library Mobile Apps for Android & IOS

ਇਹ ਹੈ ਜੀ ਪੰਜਾਬੀ ਲਾਇਬ੍ਰੇਰੀ ਦੀ ਐਪ।ਇਹ ਐਂਡਰਾਇਡ (Android) ਫੋਨਾਂ ਅਤੇ ਐਪਲ ਫੋਨਾਂ ( iPhone & iPads ) ਲਈ  ਬਣਾਈ ਗਈ ਹੈ। ਇਥੋਂ ਤੁਸੀਂ PDF ਕਿਤਾਬਾਂ ਆਪਣੇ ਫੋਨ ਵਿੱਚ ਇੱਕ ਵਾਰ ਡਾਉਨਲੋਡ ਕਰ ਕੇ ਆਫ ਲਾਈਨ ਵੀ ਪੜ ਸਕਦੇ ਹੋ

library essay in punjabi for class 7

PSEB Solutions

PSEB Solutions for Class 7 | PSEB 7th Class Books Solutions Guide in Punjabi English Medium

Punjab State Board Syllabus PSEB 7th Class Books Solutions Guide Pdf in English Medium and Punjabi Medium are part of PSEB Solutions .

PSEB 7th Class Books Solutions Guide | PSEB Solutions for Class 7 in Punjabi English Medium

  • PSEB 7th Class Maths Book Solutions
  • PSEB 7th Class Science Book Solutions
  • PSEB 7th Class Social Science Book Solutions
  • PSEB 7th Class Punjabi Book Solutions
  • PSEB 7th Class English Book Solutions
  • PSEB 7th Class Hindi Book Solutions
  • PSEB 7th Class Computer Book Solutions
  • PSEB 7th Class Physical Education Book Solutions
  • PSEB 7th Class Home Science Book Solutions
  • PSEB 7th Class Agriculture Book Solutions
  • PSEB 7th Class Welcome Life Book Solutions
  • PSEB 7th Class Science Notes
  • PSEB 7th Class Social Science Notes
  • PSEB 7th Class Computer Notes

Leave a Comment Cancel reply

Save my name, email, and website in this browser for the next time I comment.

My Favourite Subject “ਮੇਰਾ ਮਨਪਸੰਦ ਵਿਸ਼ਾ” Punjabi Essay, Paragraph for Class 6, 7, 8, 9, 10 Students.

ਮੇਰਾ ਮਨਪਸੰਦ ਵਿਸ਼ਾ

My Favourite Subject

ਜਦੋਂ ਤੋਂ ਮੈਂ ਪ੍ਰੀ-ਪ੍ਰਾਇਮਰੀ ਦਾ ਵਿਦਿਆਰਥੀ ਸੀ, ਉਦੋਂ ਤੋਂ ਹੀ ਮੈਨੂੰ ਡਰਾਇੰਗ ਕਰਨਾ ਬਹੁਤ ਪਸੰਦ ਸੀ। ਮੈਂ ਸਿਰਫ਼ ਇਸ ਤਰ੍ਹਾਂ ਕੀਤਾ ਵਿਭਿੰਨ ਚੀਜ਼ਾਂ ਨੂੰ ਉਲੀਕਣਾ ਅਤੇ ਉਹਨਾਂ ਨੂੰ ਰੰਗਣਾ ਪਸੰਦ ਸੀ। ਮੈਂ ਹਮੇਸ਼ਾਂ ਇਸ ਦੀ ਉਡੀਕ ਕਰਦਾ ਸੀ ਸਕੂਲ ਵਿੱਚ ਡਰਾਇੰਗ ਕਲਾਸ। ਇਹ ਦਿਨ ਦਾ ਮੇਰਾ ਮਨਪਸੰਦ ਹਿੱਸਾ ਸੀ। ਮੈਂ ਵੀ ਜਦੋਂ ਮੈਂ ਸਕੂਲ ਤੋਂ ਵਾਪਸ ਆਇਆ ਤਾਂ ਡਰਾਇੰਗ ਵਿੱਚ ਸ਼ਾਮਲ ਹੋਇਆ। ਮੇਰੇ ਮਾਪਿਆਂ ਨੇ ਮੈਨੂੰ ਵੱਖਰਾ ਖਰੀਦਿਆ ਰੰਗਾਂ ਦੀਆਂ ਕਿਸਮਾਂ ਜਿੰਨ੍ਹਾਂ ਵਿੱਚ ਪੈਨਸਿਲ ਦੇ ਰੰਗ, ਕਰੇਯੋਨ ਅਤੇ ਪਾਣੀ ਦੇ ਰੰਗ ਸ਼ਾਮਲ ਹਨ।

ਡਰਾਇੰਗ ਲਈ ਮੇਰਾ ਪਿਆਰ

ਇਹ ਅਸਲ ਵਿੱਚ ਮੇਰੀ ਮਾਂ ਸੀ ਜਿਸਨੇ ਮੈਨੂੰ ਡਰਾਇੰਗ ਕਰਨ ਲਈ ਉਤਸ਼ਾਹਤ ਕੀਤਾ ਅਤੇ ਰੰਗ। ਉਸਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮੇਰਾ ਧਿਆਨ ਟੈਲੀਵਿਜ਼ਨ ਦੇਖਣ ਤੋਂ ਭਟਕਾਇਆ ਜਾ ਸਕੇ ਕਿਉਂਕਿ ਉਹ ਘਰੇਲੂ ਕੰਮਾਂ ਵਿੱਚ ਰੁੱਝੇ ਹੋਏ ਸਨ। ਪਰ, ਆਖਰਕਾਰ ਡਰਾਇੰਗ ਮੇਰੀ ਪਸੰਦੀਦਾ ਬਣ ਗਈ ਵਿਸ਼ਾ। ਮੈਂ ਵਿਭਿੰਨ ਨਜ਼ਾਰਿਆਂ ਅਤੇ ਹੋਰ ਚੀਜ਼ਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਰੰਗਦਾਰ ਬਣਾਇਆ ਮਿਹਨਤ ਨਾਲ। ਮੇਰੀ ਮਾਂ ਨੇ ਜਲਦੀ ਹੀ ਮੇਰੇ ਹੁਨਰਾਂ ਨੂੰ ਨਿਖਾਰਨ ਲਈ ਮੈਨੂੰ ਡਰਾਇੰਗ ਕਲਾਸਾਂ ਲਈ ਦਾਖਲ ਕਰ ਦਿੱਤਾ। ਮੈਂ ਮੇਰੀ ਡਰਾਇੰਗ ਕਲਾਸ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਖਿੱਚਣਾ ਸਿੱਖਿਆ। ਮੇਰਾ ਡਰਾਇੰਗ ਅਧਿਆਪਕ ਵੀ ਮੈਨੂੰ ਰੰਗ ਭਰਨ ਦੀਆਂ ਵਿਭਿੰਨ ਤਕਨੀਕਾਂ ਸਿਖਾਈਆਂ ਗਈਆਂ। ਇਹ ਕਾਫ਼ੀ ਮਜ਼ੇਦਾਰ ਸੀ। ਮੈਂ ਕੋਲ ਗਿਆ ਲਗਭਗ ਦੋ ਸਾਲਾਂ ਲਈ ਬਕਾਇਦਾ ਤੌਰ ‘ਤੇ ਡਰਾਇੰਗ ਕਲਾਸਾਂ। ਹੁਣ ਵੀ ਜਦੋਂ ਕਿ ਮੈਂ V ਵਿੱਚ ਹਾਂ ਸਟੈਂਡਰਡ, ਮੈਂ ਅਜੇ ਵੀ ਆਪਣੀਆਂ ਛੁੱਟੀਆਂ ਦੌਰਾਨ ਆਰਟ ਐਂਡ ਕਰਾਫਟ ਦੀਆਂ ਕਲਾਸਾਂ ਵਿੱਚ ਸ਼ਾਮਲ ਹੁੰਦਾ ਹਾਂ। ਮੇਰੇ ਕੋਲ ਵੀ ਹੈ ਝੁਕਿਆ ਹੋਇਆ ਸਕੈੱਚਿੰਗ ਅਤੇ ਕੱਚ ਦੀ ਪੇਂਟਿੰਗ।

ਵਾਤਾਵਰਣਕ ਅਧਿਐਨ – ਇੱਕ ਹੋਰ ਪਸੰਦੀਦਾ ਵਿਸ਼ਾ

ਜਿਵੇਂ ਕਿ ਮੈਨੂੰ ਪਹਿਲੇ ਦਰਜੇ ਵਿੱਚ ਤਰੱਕੀ ਦਿੱਤੀ ਗਈ ਸੀ, ਕੁਝ ਨਵੇਂ ਵਿਸ਼ੇ ਸਨ ਪੇਸ਼ ਕੀਤਾ ਗਿਆ ਅਤੇ ਵਾਤਾਵਰਣ ਅਧਿਐਨ ਉਨ੍ਹਾਂ ਵਿਚੋਂ ਇਕ ਸੀ। ਡਰਾਇੰਗ ਤੋਂ ਇਲਾਵਾ, ਮੈਂ ਵੀ ਵਾਤਾਵਰਣ ਦੇ ਅਧਿਐਨ ਨੂੰ ਪਸੰਦ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਹ ਬਹੁਤ ਸਾਰੇ ਲੋਕਾਂ ਬਾਰੇ ਗਿਆਨ ਦਿੰਦਾ ਹੈ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਚੀਜ਼ਾਂ। ਅਸੀਂ ਪੌਦਿਆਂ, ਜਾਨਵਰਾਂ, ਹਵਾ, ਪਾਣੀ ਆਦਿ ਬਾਰੇ ਸਿੱਖਦੇ ਹਾਂ ਇਸ ਵਿਸ਼ੇ ਦੇ ਮਾਧਿਅਮ ਨਾਲ ਹੋਰ ਵੀ ਬਹੁਤ ਕੁਝ। ਇਸ ਵਿਸ਼ੇ ਵਿੱਚ ਸਿੱਖੇ ਗਏ ਤੱਥ ਇਹ ਹੋ ਸਕਦੇ ਹਨ ਅਸਲ ਜ਼ਿੰਦਗੀ ਵਿਚ ਲਾਗੂ ਕੀਤਾ ਜਾਂਦਾ ਹੈ ਅਤੇ ਇਹੀ ਉਹ ਹੈ ਜੋ ਮੈਨੂੰ ਇਸ ਬਾਰੇ ਸਭ ਤੋਂ ਵੱਧ ਪਸੰਦ ਹੈ। ਸਾਨੂੰ ਇਹ ਵੀ ਲੋੜ ਹੈ ਇਸ ਵਿਸ਼ੇ ਵਿੱਚ ਚਿਤਰ ਬਣਾਉਣਾ ਅਤੇ ਇਹ ਵੀ ਉਹਨਾਂ ਕਾਰਨਾਂ ਵਿੱਚੋਂ ਇੱਕ ਹੈ ਜਿੰਨ੍ਹਾਂ ਕਰਕੇ ਇਹ ਇੱਕ ਹੈ ਮੇਰੇ ਪਸੰਦੀਦਾ ਵਿਸ਼ਿਆਂ ਦਾ।

ਹਾਲਾਂਕਿ ਡਰਾਇੰਗ ਮੇਰਾ ਪਸੰਦੀਦਾ ਵਿਸ਼ਾ ਹੈ, ਪਰ ਵਾਤਾਵਰਣ ਸਬੰਧੀ ਅਧਿਐਨ ਇੱਕ ਸਕਿੰਟ ਦੇ ਨੇੜੇ ਆਉਂਦਾ ਹੈ। ਦੋਵੇਂ ਵਿਸ਼ੇ ਮੇਰੇ ਦਿਲ ਦੇ ਨੇੜੇ ਹਨ ਅਤੇ ਮੈਂ ਕਦੇ ਵੀ ਨਹੀਂ ਕਰ ਸਕਦਾ ਇਹਨਾਂ ਵਿੱਚੋਂ ਕਿਸੇ ਦਾ ਵੀ ਅਭਿਆਸ ਕਰਦੇ ਹੋਏ ਬੋਰ ਹੋ ਜਾਓ।

Related Posts

punjabi-paragraph-essay

punjabi_paragraph

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।

Save my name, email, and website in this browser for the next time I comment.

Essay on Library for Kids

essay on library

A library is a fantastic place for kids to read and learn effectively and play an important role in the kids learning phase. It is a place where they can find academic books, novels and journals to keep them engaged in learning. It is also a place where they can learn new things. A library is where people borrow books, check out magazines, and search for information. Libraries are essential because they provide access to knowledge that people might not find elsewhere. In addition, libraries serve as community centres, providing social interaction and learning opportunities. BYJU’S importance of library essay helps children learn the significance of libraries in this digital age.

Table of Contents

The role of libraries in a digital world, library services, benefits of libraries.

The library is a valuable resource in today’s world of technology . Libraries offer books, music, movies, and even computer software. They are also where people can get help with homework and research. Libraries are essential for access to information about the world around us and their role in helping people access research activities. A short essay on library helps kids understand the role of libraries in a digital world.

Libraries have always been important in the digital world. However, with the advent of the internet influence on kids and digital technology, libraries have become even more critical.

For example, many people now rely on libraries to access information online. According to a study, 76 per cent of adults ages 18 and older say that they use the internet at least occasionally for research. This means that many people turn to their local library to find information online through the digital library system.

A library is not just a room with books, it is a place that provides access to information and community service . A library offers its members resources to help them better understand the world around them in their educational pursuits. Libraries also provide programmes and services to help people meet their personal needs, such as book clubs and computer classes. After understanding the role of libraries in this digital era, let us now know about library services by reading BYJU’S essay on library in English.

Libraries are essential to a community because they allow people to come together and learn. They provide a space where people can find information on anything they want, from history to science to literature. Libraries are also important because they offer programmes and services to help community members. Libraries often offer book clubs that allow members to discuss various books together. Moreover, libraries provide computer classes, which would enable people to learn how to use the internet safely.

When it comes to finding information, a library is one of the best places to look. There is no doubt that the library has played a significant role in the history of civilisation. From providing information on everything from ancient world history to current events, libraries have been instrumental in helping people learn and grow. BYJU’S essay on library allows kids to understand the advantages of a library:

  • Libraries provide access to information and resources not available anywhere else.
  • Libraries are often a place where people can come to know new things.
  • Libraries offer free programmes and services to help people stay ahead of the curve.
  • Many libraries have Wi-Fi, so patrons can access the internet while in the library.
  • Libraries often offer literacy tutoring, business support, and computer lab access to use their resources in the most efficient way possible.
  • Libraries are spacious and well-lit.
  • Libraries typically have comfortable chairs and tables for reading.
  • Library staff are always happy to help you find what you are looking for.
  • Many libraries offer free or discounted admission to members.
  • Libraries usually have different floors with different sections.

Libraries are essential parts of our society and should be maintained and supported in any way possible. They are an excellent resource for everyone and should not be taken lightly. For more kids learning activities like worksheets , poems and stories , visit BYJU’S website.

Frequently Asked Questions

Which is the first library in the world.

The Library of Ashurbanipal is the first library in the world.

Why should kids go to the library?

A library is an excellent place for children to explore their learning and discovery needs. They can learn new skills and interests with the help of many different library resources. They can also go to libraries to borrow books they cannot afford.

Related Links

library essay in punjabi for class 7

Register with BYJU'S & Download Free PDFs

Register with byju's & watch live videos.

Essay on Shri Guru Nanak Dev ji in punjabi, ਲੇਖ/ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ

Essay on Shri Guru Nanak Dev ji in punjabi

ਅਸੀਂ ਆਪਣੀ  ਵੈੱਬਸਾਈਟ ‘ਤੇ ਕਲਾਸ 1, 2, 3, 4, 5, 6, 7, 8, 9, 10, 11, 12 ਅਤੇ ਕਾਲਜ ਦੇ ਵਿਦਿਆਰਥੀਆਂ (Punjabi Essay for Students) ਲਈ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਦੇ ਲੇਖ   Punjabi Language Essay Post ਕਰ ਰਹੇ ਹਾਂ। ਇਸ ਕਿਸਮ ਦਾ ਲੇਖ ਤੁਹਾਡੇ ਬੱਚਿਆਂ ਅਤੇ ਵਿਦਿਆਰਥੀਆਂ ਦੀਆਂ ਵਾਧੂ ਪਾਠਕ੍ਰਮ ਗਤੀਵਿਧੀਆਂ ਜਿਵੇਂ: ਲੇਖ ਲਿਖਣ, ਬਹਿਸ ਮੁਕਾਬਲੇ ਅਤੇ ਚਰਚਾ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।

Punjabi Essay on “Guru Nanak Dev Ji”, “ਗੁਰੂ ਨਾਨਕ ਦੇਵ ਜੀ”, Punjabi Essay for Class 10, Class 12, B.A Students and Competitive Examinations.

ਜਾਣ ਪਛਾਣ – ਸ੍ਰੀ ਗੁਰੂ ਨਾਨਕ ਦੇਵ ਜੀ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਦੋਂ ਹੋਇਆ ਜਦੋਂ ਧਰਤੀ ਤੇ ਪਾਪਾਂ ਦਾ ਬੋਲ ਬਾਲਾ ਬਹੁਤ ਵੱਧ ਗਿਆ ਸੀ। ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਗਿਆਨ ਦਾ ਪ੍ਰਕਾਸ਼ ਚਾਰੇ ਪਾਸੇ ਫੈਲ ਗਿਆ। ਗੁਰੂ ਜੀ ਨੇ ਦੁਨੀਆਂ ਨੂੰ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਵੱਲ ਲਿਆਂਦਾ। 

“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥”

ਗੁਰ ਨਾਨਕ ਜੀ ਦਾ ਜਨਮ ਤੇ ਬਚਪਨ –  ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ (ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਵਿਖੇ ਹੋਇਆ। ਇਸ ਪਵਿੱਤਰ ਸਥਾਨ ਨੂੰ ਨਨਕਾਣਾ ਸਾਹਿਬ ਦੇ ਵਾਜੋਂ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਨਾਨਕੀ ਗੁਰੂ ਜੀ ਦੀ ਇੱਕੋ-ਇੱਕ ਭੈਣ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੁਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਕਈ ਵਿਦਵਾਨਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਹੋਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੜ੍ਹਾਈ ਜਾਂ ਵਿਦਿਆ – ਪਾਂਧੇ ਕੋਲ ਗੁਰੂ ਜੀ ਨੂੰ ਭੇਜਿਆ ਉਸ ਵੇਲੇ ਗੁਰੂ ਜੀ ਦੀ ਉਮਰ ਸੱਤ ਸਾਲ ਸੀ। ਉਹ ਪਾਂਧਾ ਬਹੁਤ ਹੀ ਗਿਆਨੀ ਵਿਅਕਤੀ ਸੀ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਜੀ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਗੁਰੂ ਜੀ ਨੇ ਫ਼ਾਰਸੀ ਤੇ ਸੰਸਕ੍ਰਿਤ ਦੇ ਨਾਲ ਨਾਲ ਹਿਸਾਬ ਕਿਤਾਬ ਦੀ ਵੀ ਪੜ੍ਹਾਈ ਕੀਤੀ ਤੇ ਇਨ੍ਹਾਂ ਭਾਸ਼ਾਵਾਂ ਵਿੱਚ ਮਹਾਰਤ ਹਾਸਿਲ ਕੀਤੀ। 

ਸੱਚਾ ਸੌਦਾ ਦੀ ਘਟਨਾ – ਜਦੋਂ ਆਪ ਜੀ ਵਿਦਿਆ ਵਿੱਚ ਮਾਹਿਰ ਹੋ ਗਏ ਤਾਂ ਆਪ ਜੀ ਦੇ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਕੋਈ ਕਾਰੋਬਾਰ ਕਰਨ ਲਈ ਸ਼ਹਿਰ ਨੂੰ ਭੇਜਿਆ। ਗੁਰੂ ਜੀ ਨੂੰ ਰਾਹ ਦੇ ਵਿੱਚ ਭੁੱਖੇ ਸਾਧੂ ਮਿਲ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਸਾਧੂਆਂ ਨੂੰ ਭੋਜਨ ਛਕਾਇਆ ਤੇ ਘਰ ਪਰਤ ਆਏ। ਇਸ ਘਟਨਾ ਤੋਂ ਗੁਰੂ ਜੀ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ। 

ਮੋਦੀਖਾਨੇ ਵਿਚ ਨੌਕਰੀ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਸੰਸਾਰਿਕ ਕੰਮਾਂ ਵਿੱਚ ਸ਼ੁਰੂ ਤੋਂ ਹੀ ਨਹੀਂ ਸੀ ਤਾਂ ਆਪ ਜੀ ਨੂੰ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜਿਆ ਗਿਆ। ਉੱਥੇ ਆਪ ਜੀ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਅਤੇ ਇੱਥੇ ਵੀ ਗੁਰੂ ਜੀ ਨੇ ਲੋਕਾਂ ਦਾ ਭਲਾ ਕੀਤਾ ਅਤੇ ਲੋੜਵੰਦ ਅਤੇ ਗਰੀਬਾਂ ਵਿੱਚ ਦਿਲ ਖੋਲ੍ਹ ਕੇ ਅਨਾਜ ਵੰਡਿਆ। ਕਿਸੇ ਨੇ ਨਵਾਬ ਨੂੰ ਜਾ ਕੇ ਸਾਰੀ ਘਟਨਾ ਦੱਸੀ। ਨਵਾਬ ਨੇ ਜਦੋਂ ਹਿਸਾਬ ਕਿਤਾਬ ਕੀਤਾ ਤਾਂ ਸਾਰਾ ਕੁੱਝ ਠੀਕ ਅਤੇ ਪੂਰਾ ਨਿਕਲਿਆ। ਇਸ ਘਟਨਾ ਤੋਂ ਬਾਅਦ ਗੁਰੂ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ। 

ਗੁਰੂ ਜੀ ਨੂੰ ਗਿਆਨ ਪ੍ਰਾਪਤੀ – ਸੁਲਤਾਨਪੁਰ ਵਿੱਚ ਇੱਕ ਦਿਨ ਆਪ ਪਵਿੱਤਰ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਵੇਈਂ ਵਿੱਚ ਤਿੰਨ ਦਿਨ ਅਲੋਪ ਰਹੇ, ਗੁਰੂ ਜੀ ਜਦੋਂ ਬਾਹਰ ਆਏ ਤਾਂ ਆਪ ਜੀ ਨੂੰ ਸੰਪੂਰਣ ਰੱਬੀ ਗਿਆਨ ਹੋ ਚੁੱਕਾ ਸੀ। ਆਪ ਜੀ ਸੰਸਾਰ ਦੇ ਭਲੇ ਲਈ ਸੰਸਾਰਿਕ ਕੰਮਾਂ ਨੂੰ ਛੱਡ ਕੇ ਯਾਤਰਾ ਦੇ ਚੱਲ ਪਏ। 

ਗੁਰੂ ਜੀ ਦਾ ਵਿਆਹ – ਪਿਤਾ ਜੀ ਆਪ ਜੀ ਦੇ ਸੰਸਾਰ ਦੇ ਕੰਮਾਂ ਵਿਚ ਮਨ ਨਾ ਲੱਗਣ ਦੇ ਕਾਰਣ ਬਹੁਤ ਪਰੇਸ਼ਾਨ ਸਨ ,ਇਸ ਲਈ ਗੁਰੂ ਜੀ ਦੇ ਪਿਤਾ ਜੀ ਨੇ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਪਰ ਗੁਰੂ ਜੀ ਦਾ ਮਨ ਤਾਂ ਪ੍ਰਮਾਤਮਾ ਵਿੱਚ ਲੱਗਾ ਹੋਇਆ ਸੀ। ਆਪ ਜੀ ਜਦੋਂ ਭਗਤੀ ਵਿੱਚ ਲੀਨ ਹੁੰਦੇ ਸਨ ਤਾਂ ਮੱਝਾਂ ਦੂਸਰਿਆਂ ਦੇ ਖੇਤਾਂ ਵਿੱਚ ਜਾ ਵੜਦਿਆਂ ਸਨ। ਜਿਸ ਨਾਲ ਲੋਕ ਸ਼ਿਕਾਇਤ ਲੈ ਕੇ ਆਉਂਦੇ ਸਨ। ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਬ,ਪੱਛਮ, ਉੱਤਰ ਅਤੇ ਦੱਖਣ ਦੀਆਂ ਚਾਰ ਉਦਾਸੀਆਂ ਕੀਤੀਆਂ ਅਤੇ ਬਹੁਤ ਸਾਰੇ ਸੂਫ਼ੀ, ਸੰਤਾਂ, ਫ਼ਕੀਰਾਂ, ਗੁਰੂਆਂ, ਪੰਡਤਾਂ ਅਤੇ ਕਾਜ਼ੀਆਂ ਨੂੰ ਮਿਲੇ। ਉਨ੍ਹਾਂ ਨੂੰ ਵੀ ਗੁਰੂ ਜੀ ਨੇ ਅਸਲ ਗਿਆਨ ਦੇ ਕੇ ਸਿੱਧੇ ਰਸਤੇ ਪਾਇਆ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ, ਕੌਡੇ ਰਾਕਸ਼ , ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗੇ ਕੁਰਾਹੇ ਪਏ ਲੋਕਾਂ ਨੂੰ ਸੁਧਾਰਿਆ ਅਤੇ ਜੀਵਨ ਦੇ ਅਸਲ ਗਿਆਨ ਦੀ ਵਿਦਿਆ ਦਿੱਤੀ। ਗੁਰੂ ਜੀ ਨੇ ਸਮਾਜ ਨੂੰ ਮਿਲ ਕੇ ਰਹਿਣ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਸਮਾਜਿਕ ਕੁਰੀਤੀਆਂ ਨੂੰ ਵੀ ਗੁਰੂ ਜੀ ਖ਼ਤਮ ਕਰਨ ਲਈ ਲੋਕਾਂ ਨੂੰ ਦਿਸ਼ਾ ਦਿੱਤੀ।  

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਕਵੀ ਤੇ ਸੰਗੀਤਕਾਰ ਵੀ ਸਨ ਗੁਰੂ ਜੀ ਨੇ 19 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਜੋ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਹੈ। ਲੋਕ ਅੱਜ ਵੀ ਇਸ ਬਾਣੀ ਨੂੰ ਪੜ੍ਹ ਕੇ ਆਨੰਦ ਲੈਂਦੇ ਹਨ। ਗੁਰੂ ਜੀ ਨੇ ਫ਼ਰਮਾਇਆ ਹੈ – 

“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”

ਜੋਤੀ ਜੋਤ ਸਮਾਉਣਾ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਕੇ ਸਮਾਜ ਦੀ ਭਲਾਈ ਵਾਸਤੇ ਗੱਦੀ ਦਾ ਵਾਰਸ ਚੁਣਿਆ ਅਤੇ ਆਪ ਗੁਰੂ ਜੀ 1539 ਈ. ਨੂੰ ਜੋਤੀ-ਜੋਤ ਸਮਾ ਗਏ। ਇਸ ਤਰ੍ਹਾਂ ਅਕਾਲ ਪੁਰਖ ਦੇ ਅਵਤਾਰ ਦੀ ਸੰਸਾਰਕ ਯਾਤਰਾ ਪੂਰੀ ਹੋਈ।

In this article, we are provided information about Guru Nanak Dev Ji in Punjabi. Short Essay on Guru Nanak Dev Ji in Punjabi Language. ਗੁਰੂ ਨਾਨਕ ਦੇਵ ਜੀ ਤੇ ਲੇਖ ਪੰਜਾਬੀ ਵਿੱਚ, Guru Nanak Dev Ji par Punjabi Nibandh. ਜਨਮ, ਪਰਿਵਾਰ, ਸਿਖਿਆ, ਚਮਤਕਾਰ ਭਰੀਆਂ ਘਟਨਾਵਾਂ, ਸੱਚਾ ਸੋਦਾ, ਉਪਦੇਸ਼ , ਸਾਰ-ਅੰਸ਼ ।

Video on Shri Guru Nanak Dev ji da Lekh Punjabi Vich | Essay on Guru Nanak Dev ji in Punjabi with Headings

ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਸਵਾਲ – 

ਸ੍ਰੀ ਗੁਰੂ ਨਾਨਕ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ .

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ (ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਵਿਖੇ ਹੋਇਆ। ਇਸ ਪਵਿੱਤਰ ਸਥਾਨ ਨੂੰ ਨਨਕਾਣਾ ਸਾਹਿਬ ਦੇ ਵਾਜੋਂ ਜਾਣਿਆ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਜੀ ਦੇ ਪਿਤਾ ਜੀ ਅਤੇ ਮਾਤਾ ਦਾ ਨਾਂ ਕੀ ਸੀ ?

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ ?

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਸੀ।

ਸ੍ਰੀ ਗੁਰੂ ਨਾਨਕ ਜੀ ਨੇ ਕਿਹੜੀ ਪੜ੍ਹਾਈ ਕੀਤੀ ?

ਗੁਰੂ ਜੀ ਨੇ ਫ਼ਾਰਸੀ ਤੇ ਸੰਸਕ੍ਰਿਤ ਦੇ ਨਾਲ ਨਾਲ ਹਿਸਾਬ ਕਿਤਾਬ ਦੀ ਵੀ ਪੜ੍ਹਾਈ ਕੀਤੀ ਤੇ ਇਨ੍ਹਾਂ ਭਾਸ਼ਾਵਾਂ ਵਿੱਚ ਮਹਾਰਤ ਹਾਸਿਲ ਕੀਤੀ। 

ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ਦੀ ਸੱਚਾ ਸੌਦਾ ਦੀ ਘਟਨਾ ਕੀ ਹੈ ?

ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ  20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਆਪ  ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਗੁਰੂ ਜੀ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ, ਤਾਂ ਗੁਰੂ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੁਆਂ ਨੂੰ ਲੰਗਰ ਛਕਾ ਦਿੱਤਾ।

ਗੁਰੂ ਨਾਨਕ ਜੀ ਨੂੰ ਰਹਿਣ ਕਿੱਥੇ ਭੇਜਿਆ ਗਿਆ ?

ਆਪ ਜੀ ਨੂੰ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜਿਆ ਗਿਆ। 

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ?

ਗੁਰੂ ਨਾਨਕ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਸੀ ।

ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ? 

ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ 1539 ਈ. ਨੂੰ ਜੋਤੀ-ਜੋਤ ਸਮਾ ਗਏ।

ਇਸ ਬਾਰੇ ਲਿਖੋ – 

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਬਾਰੇ ਲਿਖੋਂ , related posts, akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

1 thought on “essay on shri guru nanak dev ji in punjabi, ਲੇਖ/ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ”.

  • Pingback: Best 20 10 Lines Of Shri Guru Nanak Dev Ji - Blog Tiền Điện Tử

Leave a comment Cancel reply

Save my name, email, and website in this browser for the next time I comment.

Essay On Punjab

500 words essay on punjab.

India comprises of 28 states and one of them in the state of Punjab. It is located in the northwestern part of the country. The term ‘Punjab’ comes from the Persian language. Panj means five and ab mean river. Thus, it means the land of five rivers. The state gets this name because it comprises of five rivers. They are Jhelum, Chenab, Ravi, Beas, and Sutlej. In the Essay on Punjab, we will go through the state in a detailed manner.

essay on punjab

Introduction to Essay on Punjab

Punjab is the twelfth largest state by area in India . Moreover, it is the sixteenth largest state in terms of population. Jammu and Kashmir are situated to the North and Himachal Pradesh to the East.

Similarly, it has Haryana to the South and South-East and Rajasthan to the South-West. The state shares International Border with Pakistan to the West. It comprises of 22 districts.

When the political boundaries were redrawn in 1947, Punjab got divided between India and Pakistan. In spite of sharing the common cultural heritage, Punjabis are now either Indians or Pakistanis by nationality.

The most spoken language in here is Punjabi. Punjab is majorly an Agriculture based state. Additionally, it is the highest Wheat Producing State of India.

Get the huge list of more than 500 Essay Topics and Ideas

Culture in Punjab

The culture of Punjab is known to be one of the oldest and richest ones in the world. The diversity and uniqueness of the state are seen in the poetry, spirituality, education, artistry, music, cuisine, architecture, traditions of Punjab.

All this is pretty evident from the high spiritedness in the lifestyle of the people residing there. Punjabis have earned a reputation for being highly determined. The culture there exhibits a multi-hued heritage of ancient civilizations.

They look after a guest wholeheartedly as they consider guests to be a representative sent by God. Punjabis celebrate various religious and seasonal festivals like Lohri, Baisakhi, Basant Panchmi and many more.

Similarly, they also celebrate numerous anniversary celebrations to honour the Gurus and various saints. In order to express their happiness, the people dance at these festivals. The most popular genres are Bhangra, Jhumar and Sammi.

Most importantly, Giddha is a native tradition there which is basically a humorous song-and-dance genre which women perform. In order to get a clear view of the Punjabi mindset, one can go through Punjabi poetry. It is popular for having deep meanings, and beautiful use of words.

Throughout the world, many compilations of Punjabi poetry and literature is being translated into various languages. The revered ‘Guru Granth Sahib’ is one of the most famous Punjabi literature.

The traditional dress that Punjabi men wear is a Punjabi Kurta and Tehmat plus turban . However, Kurta and Pajama are becoming increasingly popular now. The women wear the traditional dress of a Punjabi Salwar Suit and Patiala Salwar.

Conclusion of the Essay on Punjab

All in all, the history and culture of the state is immensely rich. Throughout the world, Punjabis are famous for having extravagant weddings which are a reflection of the culture as it comprises of many ceremonies, traditions and a variety of foods. Most importantly, people all over the world admire the special and hospitable attitude of Punjabis as they carry their tradition and culture wherever they go.

FAQ on Essay On Punjab

Question 1: What is Punjab famous for?

Answer 1 : Punjab is quite popular for its great interest in arts and crafts. In addition to that, the food is very famous. Similarly, the big fat Punjabi weddings have also earned quite a reputation worldwide.

Question 2: How many rivers does Punjab have?

Answer 2: Punjab has five rivers. They are Satluj, Ravi, Beas, Jhelum and Chenab.

Customize your course in 30 seconds

Which class are you in.

tutor

  • Travelling Essay
  • Picnic Essay
  • Our Country Essay
  • My Parents Essay
  • Essay on Favourite Personality
  • Essay on Memorable Day of My Life
  • Essay on Knowledge is Power
  • Essay on Gurpurab
  • Essay on My Favourite Season
  • Essay on Types of Sports

Leave a Reply Cancel reply

Your email address will not be published. Required fields are marked *

Download the App

Google Play

COMMENTS

  1. Essay on Library in Punjabi- ਲਾਇਬ੍ਰੇਰੀ ਤੇ ਲੇਖ

    Punjabi Essay list. ध्यान दें - प्रिय दर्शकों Essay on Library in Punjabi आपको अच्छा लगा तो जरूर शेयर करे ।. Providing Essay on Library in Punjabi Language for students. ਲਾਇਬ੍ਰੇਰੀ ਤੇ ਲੇਖ, Library Paragraph, Speech in Punjabi.

  2. Library "ਲਾਇਬ੍ਰੇਰੀ" Complete Punjabi Essay, Paragraph Best Punjabi Lekh

    Library "ਲਾਇਬ੍ਰੇਰੀ" Complete Punjabi Essay, Paragraph Best Punjabi Lekh-Nibandh for Class 6, 7, 8, 9, 10 Students.

  3. Punjabi Essay on "My School Library", "ਮੇਰੀ ਸਕੂਲ ਦੀ ਲਾਇਬ੍ਰੇਰੀ" Punjabi

    Punjabi Essay on "My School Library", "ਮੇਰੀ ਸਕੂਲ ਦੀ ਲਾਇਬ੍ਰੇਰੀ" Punjabi Essay, Paragraph, Speech for Class 7, 8, 9, 10

  4. Punjabi Essay on "Library de Labh", "ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ", for

    Sandhu on Punjabi Essay on "Sadak Durghatna", "ਸੜਕਾਂ ਤੇ ਦੁਰਘਟਨਾਵਾਂ", Punjabi Essay for Class 10, Class 12 ,B.A Students and Competitive Examinations. Jasveen Kaur on Punjabi Essay on "Vaisakhi", "ਵਿਸਾਖੀ", Punjabi Essay for Class 10, Class 12 ,B.A Students and Competitive Examinations.

  5. Class 7 Punjabi, An Essay, Library, ਪੰਜਾਬੀ ਲੇਖ, ਲਾਇਬ੍ਰੇਰੀ

    #paramtv #paramtv #pseb #cbsemaths #cbse #pseb_board #psebboard #cbseboard #cbseschool #punjabi #psebpunjabi #punjabisubject #Class6PSEB #Class7PSEB #Class8P...

  6. Punjabi Essay on "Library de Labh", "ਲਾਇਬ੍ਰੇਰੀ ਦੇ ਲਾਭ" Complete Punjabi

    Punjabi Essay on "Library de Labh", "ਲਾਇਬ੍ਰੇਰੀ ਦੇ ਲਾਭ" Complete Punjabi Paragraph, Lekh, Speech for Students of Class 6, 7, 8, 9, 10.

  7. ਲੇਖ ਰਚਨਾ : ਪੁਸਤਕਾਂ ਦਾ ਮਹੱਤਵ

    Punjabi Essay on "Pustak Padhan de Labh", "ਪੁਸਤਕਾਂ ਪੜ੍ਹਨ ਦੇ ਲਾਭ" | Punjabi Essay on Pustaka da Mahatav, Paragraph in Punjabi on importance of Books about Importance of Books in Punjabi for Class 8, 9, Class 10, 11 Class 12, PSEB, CBSE, ICSE, B.A Students and Competitive Examinations.

  8. ਲਾਇਬ੍ਰੇਰੀ ਦਾ ਮਹੱਤਵ

    ਲਾਇਬ੍ਰੇਰੀ ਦਾ ਮਹੱਤਵ | ਲੇਖ ਰਚਨਾ | essay on library in Punjabi | Punjabi essay library#classeswithkawaljeet #librarydamahtav#lekhrachna # ...

  9. Punjabi Essay on "Library", "ਲਾਇਬ੍ਰੇਰੀ " Punjabi Paragraph-Lekh-Speech

    Punjabi Essay on "Library", "ਲਾਇਬ੍ਰੇਰੀ " Punjabi Paragraph-Lekh-Speech for Class 8, 9, 10, 11, 12 Students.

  10. Punjabi Essay, Paragraph list on Current Issues, Latest Topics, Current

    Punjabi Essay, Paragraph list on Current Issues, Latest Topics, Current Affairs, Social Issues, Political Issues for Students of Class 10 and 12. ... ਲਾਇਬ੍ਰੇਰੀ Library ਲਾਇਬ੍ਰੇਰੀ ਦਾ ਸ਼ਾਬਦਿਕ ਅਰਥ ਕਿਤਾਬਾਂ ਦਾ ਘਰ ਹੈ। ਤਿੰਨ ਕਿਸਮ ਦੀਆਂ ...

  11. library essay in punjabi lekh library da mahatav importance of library

    In this video, we have done punjabi essay lekh on the topic library and solved following querieslibrary essay in punjabilibrary essay in punjabi class 10libr...

  12. Punjab Educare

    7th-Punjabi (ਪੰਜਾਬੀ) QUICK LINKS. Weekly Revision. Date Sheet. Syllabus. Evaluation. Uddan Sheets. Word of the Day. E-Text Books. Syllabus (ਸਿਲੇਬਸ ) Syllabus (ਪਾਠਕ੍ਰਮ) Sample Paper (ਨਮੂਨਾ ਪੇਪਰ) All Sample Paper and Model Test Paper. Term-01.

  13. Essay on Library and Its Uses for Students and Children

    FAQs on Library and Its Uses. Q.1 Why are libraries important? A.1 Libraries help in the overall development of a person. They provide us with educational material and help enhance our knowledge. Q.2 State some uses of the library. A.2 A library is a great platform which helps us in various things.

  14. ਪੰਜਾਬੀ ਲੇਖ: Punjabi Essays on Latest Issues, Current Issues, Current

    ਪੰਜਾਬੀ ਲੇਖ ਦੀ ਸੂੱਚੀ- Punjabi Essay List. Punjabi Lekh Essay on "ਸਵੇਰ ਦੀ ਸੈਰ", "Savere di Sair", "Saver Di Sair" Punjabi Essay for Class 4,5,6,7,8,9,10. Punjabi Letter Chote Bhai Bhra nu kheda vich hissa len lai Patar ਛੋਟੇ ਭਾਈ ਨੂੰ ਖੇਡਾਂ ਵਿੱਚ ...

  15. Importance of Library

    పబ్లిక్ లైబ్రరీలు పెద్ద సంఖ్యలో పుస్తకాల సేకరణను కలిగి ఉంటాయి, వీటిని ప్రజలు చదవవచ్చ (...) [/dk_lang] [dk_lang lang="ur"]Importance of Library A library is a building or a room containing many books ...

  16. Punjabi Library

    Amazing news! Access to a vast collection of Punjabi books in different formats, including PDF, eBook, and audio are available for FREE TO READ at this library. Just imagine the wealth of knowledge and cultural exposure that you can gain through this invaluable resource. With an open mind and a thirst for discovery, you can immerse yourself in the cultural heritage of Punjab and broaden your ...

  17. PSEB Solutions for Class 7

    PSEB Solutions for Class 7 | PSEB 7th Class Books Solutions Guide in Punjabi English Medium December 16, 2023 December 15, 2023 by Veer Punjab State Board Syllabus PSEB 7th Class Books Solutions Guide Pdf in English Medium and Punjabi Medium are part of PSEB Solutions .

  18. My Favourite Subject "ਮੇਰਾ ਮਨਪਸੰਦ ਵਿਸ਼ਾ" Punjabi Essay, Paragraph for

    My Favourite Subject "ਮੇਰਾ ਮਨਪਸੰਦ ਵਿਸ਼ਾ" Punjabi Essay, Paragraph for Class 6, 7, 8, 9, 10 Students.

  19. Punjab Board Class 7 Sample Papers with Solutions

    By solving Punjab Board Class 7 sample papers, you can further analyse your preparation level and find which topics need improvement or revision. Thus, you can focus on those topics and improve your scores. Lastly, you can improve your problem-solving speed, accuracy, efficiency, and time management by solving 7th Class 7 sample papers. ...

  20. Essay on My School Library for Students and Children

    The types of books we can have access to in school libraries are fiction books, non-fiction books, reference books, literature books, biographies, General Knowledge books, Fables and folktales, cookbooks and craft books, poetry books, books in a series, and wordless books. Get the huge list of more than 500 Essay Topics and Ideas.

  21. Essay on Library

    Essay on Library for Kids. The library is one of the important places in a community. It can provide access to information and resources that would otherwise be unavailable, and it can help foster a sense of community by providing shared experiences and knowledge. Libraries are often undervalued, but they deserve our respect and appreciation.

  22. Essay on Shri Guru Nanak Dev ji in punjabi, ਲੇਖ/ਨਿਬੰਧ ਸ੍ਰੀ ਗੁਰੂ ਨਾਨਕ

    ਨੂੰ ਜੋਤੀ-ਜੋਤ ਸਮਾ ਗਏ। ਇਸ ਤਰ੍ਹਾਂ ਅਕਾਲ ਪੁਰਖ ਦੇ ਅਵਤਾਰ ਦੀ ਸੰਸਾਰਕ ਯਾਤਰਾ ਪੂਰੀ ਹੋਈ।. In this article, we are provided information about Guru Nanak Dev Ji in Punjabi. Short Essay on Guru Nanak Dev Ji in Punjabi Language. ਗੁਰੂ ...

  23. Essay on Punjab For Kids and Students

    500 Words Essay On Punjab. India comprises of 28 states and one of them in the state of Punjab. It is located in the northwestern part of the country. The term 'Punjab' comes from the Persian language. Panj means five and ab mean river. Thus, it means the land of five rivers. The state gets this name because it comprises of five rivers.